Home / Punjabi News / ਪਾਕਿ ਰੱਖਿਆ ਮੰਤਰੀ ਵੱਲੋਂ ਨਵੰਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਸੰਕੇਤ

ਪਾਕਿ ਰੱਖਿਆ ਮੰਤਰੀ ਵੱਲੋਂ ਨਵੰਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਸੰਕੇਤ

ਇਸਲਾਮਾਬਾਦ, 11 ਮਈ

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸੰਕੇਤ ਦਿੱਤਾ ਕਿ ਦੇਸ਼ ਵਿੱਚ ਆਮ ਚੋਣਾਂ ਨਵੰਬਰ ਤੋਂ ਪਹਿਲਾਂ ਕਰਵਾਈਆਂ ਜਾ ਸਕਦੀਆਂ ਹਨ ਕਿਉਂਕਿ ਪੀਐੱਮਐੱਲ-ਐੱਨ ਦੇ ਆਗੂ ਸਿਆਸੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਆਰਥਿਕ ਮੁੱਦਿਆਂ ‘ਤੇ ਮਹੱਤਵਪੂਰਨ ਗੱਲਬਾਤ ਕਰਨ ਲਈ ਲੰਡਨ ਵਿੱਚ ਹਨ। ਆਸਿਫ਼ ਨੇ ਇਹ ਗੱਲ ਬੀਬੀਸੀ ਉਰਦੂ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਇੱਕ ਇੰਟਰਵਿਊ ਵਿੱਚ ਕਹੀ। ਉਨ੍ਹਾਂ ਤੋਂ ਮੌਜੂਦਾ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਇਸ ਸਾਲ ਨਵੰਬਰ ਅਖ਼ੀਰ ਤੱਕ ਸੇਵਾਮੁਕਤ ਹੋਣ ਮਗਰੋਂ ਸੈਨਾ ਮੁਖੀ ਦੀ ਨਿਯੁਕਤੀ ਬਾਰੇ ਪੁੱਛਿਆ ਗਿਆ ਸੀ। -ਪੀਟੀਆਈ


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …