Home / Punjabi News / ਪਾਕਿ ਫੌ਼ਜ ਵੱਲੋਂ ਕੰਟਰੋਲ ਰੇਖਾ ਨੇੜੇ ਪਿੰਡਾਂ ’ਤੇ ਗੋਲੀਬਾਰੀ, 13 ਹਲਾਕ

ਪਾਕਿ ਫੌ਼ਜ ਵੱਲੋਂ ਕੰਟਰੋਲ ਰੇਖਾ ਨੇੜੇ ਪਿੰਡਾਂ ’ਤੇ ਗੋਲੀਬਾਰੀ, 13 ਹਲਾਕ




7 ਮਈ- ਪਾਕਿਸਤਾਨੀ ਫੌਜ ਵੱਲੋਂ ਅੱਜ ਜੰਮੂ ਕਸ਼ਮੀਰ ਖੇਤਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਮੂਹਰਲੇ ਪਿੰਡਾਂ ਵਿੱਚ ਭਾਰੀ ਗੋਲੀਬਾਰੀ ਕੀਤੀ ਗਈ ਗਈ, ਜਿਸ ਕਾਰਨ ਚਾਰ ਬੱਚਿਆਂ ਤੇ ਫੌਜੀ ਸਣੇ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 57 ਹੋਰ ਜ਼ਖ਼ਮੀ ਹੋ ਗਏ। ਇਸ ਗੋਲੀਬਾਰੀ ਦੌਰਾਨ ਪੁਣਛ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਗੁਰੂ ਸਿੰਘ ਸਭਾ ’ਤੇ ਇਕ ਗੋਲਾ ਆ ਕੇ ਡਿੱਗਿਆ, ਜਿਸ ਕਾਰਨ ਰਾਗੀ ਅਮਰੀਕ ਸਿੰਘ (55), ਅਮਰਜੀਤ ਸਿੰਘ (47) ਅਤੇ ਰਣਜੀਤ ਸਿੰਘ (48) ਦੀ ਮੌਤ ਹੋ ਗਈ। ਇਸ ਦੌਰਾਨ ਪੁਣਛ ਹਮਲੇ ’ਚ ਮਰਨ ਵਾਲਿਆਂ ਵਿੱਚ ਬਲਵਿੰਦਰ ਕੌਰ ਉਰਫ਼ ਰੂਬੀ (33) ਵੀ ਸ਼ਾਮਲ ਹੈ। ਇਸ ਗੋਲੀਬਾਰੀ ਦੌਰਾਨ ਕਈ ਮਕਾਨਾਂ ਸਣੇ ਵੱਡੀ ਗਿਣਤੀ ਇਮਾਰਤਾਂ ਨੁਕਸਾਨੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਵੀ ਗੋਲੀਬਾਰੀ ਦਾ ਮੂੰਹ-ਤੋੜ ਜਵਾਬ ਦੇ ਰਹੀ ਹੈ, ਜਿਸ ਦੇ ਨਤੀਜੇ ਵਜੋਂ ਦੁਸ਼ਮਣ ਦੇਸ਼ ਦੇ ਕਈ ਲੋਕ ਜ਼ਖ਼ਮੀ ਹੋਏ ਹਨ, ਕਿਉਂਕਿ ਗੋਲੀਬਾਰੀ ਵਿੱਚ ਸ਼ਾਮਲ ਉਨ੍ਹਾਂ ਦੀਆਂ ਕਈ ਚੌਕੀਆਂ ਨਸ਼ਟ ਹੋ ਗਈਆਂ ਹਨ। ਸਰਹੱਦ ਪਾਰ ਤੋਂ ਭਾਰੀ ਗੋਲੀਬਾਰੀ ਉਦੋਂ ਸ਼ੁਰੂ ਹੋਈ ਜਦੋਂ ਭਾਰਤੀ ਹਥਿਆਰਬੰਦ ਬਲਾਂ ਨੇ 22 ਅਪਰੈਲ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿੱਚ ਲੰਘੀ ਰਾਤ ਨੌਂ ਅਤਿਵਾਦੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਗੋਲਬਾਰੀ ਵਿੱਚ ਸਭ ਤੋਂ ਵੱਧ ਨੁਕਸਾਨ ਪੁਣਛ ਜ਼ਿਲ੍ਹੇ ਵਿੱਚ ਹੋਇਆ ਹੈ, ਜਿੱਥੇ ਕਈ ਮੌਤਾਂ ਹੋਈਆਂ ਤੇ ਮਰਨ ਵਾਲਿਆਂ ਵਿੱਚ ਸਾਰੇ ਆਮ ਨਾਗਰਿਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 42 ਵਿਅਕਤੀ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ’ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਨਾਲ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਿਨ੍ਹਾਂ ਨੂੰ ਮਜਬੂਰੀਵੱਸ ਜ਼ਮੀਨਦੋਜ਼ ਬੰਕਰਾਂ ਵਿੱਚ ਸ਼ਰਨ ਲੈਣੀ ਪਈ ਹੈ ਜਾਂ ਆਪਣੇ ਪਿੰਡਾਂ ਦੇ ਅੰਦਰ ਜਾਂ ਬਾਹਰ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪੁਣਛ ਵਿੱਚ ਕੰਟਰੋਲ ਰੇਖਾ ਨੇੜੇ ਬਾਲਾਕੋਟ, ਮੇਂਧੜ, ਮਨਕੋਟ, ਕ੍ਰਿਸ਼ਨਾ ਵਾਦੀ, ਗੁਲਪੁਰ, ਕੇਰਨੀ ਅਤੇ ਇੱਥੋਂ ਤੱਕ ਕਿ ਪੁਣਛ ਜ਼ਿਲ੍ਹਾ ਹੈੱਡਕੁਆਰਟਰ ਤੋਂ ਵੀ ਗੋਲੀਬਾਰੀ ਹੋਣ ਦੀ ਖ਼ਬਰ ਹੈ, ਜਿਸ ਕਰ ਕੇ ਦਰਜਨਾਂ ਘਰਾਂ ਤੇ ਵਾਹਨਾਂ ਨੂੰ ਨੁਕਸਾਨ ਪੁੱਜਿਆ ਹੈ।






Previous articleਭਾਰਤ-ਪਾਕਿਸਤਾਨ ਵਿਚਾਲੇ ਤਣਾਅ ‘ਤੇ ਡੌਨਲਡ ਟਰੰਪ ਨੇ ਕਹੀ ਇਹ ਗੱਲ
Next articleਲਾਹੌਰ ਹਵਾਈ ਅੱਡੇ ਨੇੜੇ ਤਿੰਨ ਧਮਾਕੇ ਹੋਣ ਦੀਆਂ ਖਬਰਾਂ



Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …