Home / Punjabi News / ਪਾਕਿਸਤਾਨ: ਰਾਸ਼ਟਰਪਤੀ ਅਲਵੀ ਨੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ’ਚ ਸੋਧ ਵਾਲਾ ਬਿੱਲ ਸੰਸਦ ਨੂੰ ਮੋੜਿਆ

ਪਾਕਿਸਤਾਨ: ਰਾਸ਼ਟਰਪਤੀ ਅਲਵੀ ਨੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ’ਚ ਸੋਧ ਵਾਲਾ ਬਿੱਲ ਸੰਸਦ ਨੂੰ ਮੋੜਿਆ

ਇਸਲਾਮਾਬਾਦ: ਪਾਕਿਸਤਾਨ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨੇ ਅੱਜ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਵਿੱਚ ਬਦਲਾਅ ਬਾਰੇ ਇੱਕ ਬਿੱਲ ਸੰਸਦ ਨੂੰ ਇਹ ਕਹਿੰਦਿਆਂ ਵਾਪਸ ਭੇਜ ਦਿੱਤਾ ਕਿ ਇਸੇ ਤਰ੍ਹਾਂ ਪਿਛਲੀ ਸੋਧ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਅਤੇ ਹਾਲੇ ਵੀ ਵਿਚਾਰ ਅਧੀਨ ਹੈ। ਕੌਮੀ ਜਵਾਬਦੇਹੀ (ਸੋਧ) ਬਿੱਲ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪਾਸ ਕੀਤਾ ਗਿਆ ਸੀ ਅਤੇ ਇਸ ਨੂੰ ਰਾਸ਼ਟਰਪਤੀ ਅਲਵੀ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਸੀ ਤਾਂ ਕਿ ਇਹ ਇੱਕ ਕਾਨੂੰਨ ਬਣ ਸਕੇ। ਇਹ ਬਿੱਲ ਕੌਮੀ ਜਵਾਬਦੇਹੀ ਬਿਊਰੋ ਮੁਖੀ ਨੂੰ 50 ਕਰੋੜ ਰੁਪਏ ਤੋਂ ਘੱਟ ਦੇ ਭ੍ਰਿਸ਼ਟਾਚਾਰ ਕੇਸਾਂ ਨੂੰ ਸਬੰਧਤ ਏਜੰਸੀ, ਅਥਾਰਟੀ ਜਾਂ ਵਿਭਾਗ ਕੋਲ ਤਬਦੀਲ ਕਰਨ ਤੋਂ ਇਲਾਵਾ ਬਕਾਇਆ ਜਾਂਚਾਂ ਨੂੰ ਬੰਦ ਕਰਨ ਦੀ ਸ਼ਕਤੀ ਵੀ ਦਿੰਦਾ ਹੈ। -ਪੀਟੀਆਈ


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …