Home / Uncategorized / ਪਰਿਵਾਰ ਨੂੰ ਕੁਰਲਾਉਂਦਾ ਛੱਡ ਪੰਜ ਤੱਤਾਂ ‘ਚ ਵਿਲੀਨ ਹੋਇਆ ਫਤਿਹਵੀਰ ਸਿੰਘ

ਪਰਿਵਾਰ ਨੂੰ ਕੁਰਲਾਉਂਦਾ ਛੱਡ ਪੰਜ ਤੱਤਾਂ ‘ਚ ਵਿਲੀਨ ਹੋਇਆ ਫਤਿਹਵੀਰ ਸਿੰਘ

ਸੰਗਰੂਰ/ਸੁਨਾਮ : ਪਿਛਲੀ 6 ਜੂਨ ਨੂੰ ਫਤਿਹਵੀਰ ਖੇਡਦਾ ਹੋਇਆ ਇਕ ਬੋਰਵੈਲ ਵਿਚ ਡਿੱਗ ਗਿਆ ਸੀ, ਪ੍ਰਸ਼ਾਸਨ ਨੇ ਉਸ ਨੂੰ ਬਚਾਉਣ ਲਈ 109 ਘੰਟਿਆਂ ਤੋਂ ਜ਼ਿਆਦਾ ਬਚਾਅ ਕਾਰਜ ਚਲਾਇਆ ਪਰ ਅੱਜ ਮੰਗਲਵਾਰ ਨੂੰ ਸਵੇਰੇ ਲੱਗਭਗ 5.20 ਵਜੇ ਉਸ ਦੀ ਲਾਸ਼ ਹੀ ਬੋਰ ‘ਚ ਕੱਢੀ ਗਈ। ਬੇਸ਼ੱਕ ਫਤਿਹਵੀਰ ਨੂੰ ਤੁਰੰਤ ਸਾਰੀਆਂ ਮੈਡੀਕਲ ਸਹੂਲਤਾਂ ਨਾਲ ਲੈਸ ਐਬੂਲੈਂਸ ਰਾਹੀਂ ਪੀ. ਜੀ. ਆਈ. ਚੰਡੀਗੜ੍ਹ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ, ਇਕ ਜਾਣਕਾਰੀ ਅਨੁਸਾਰ ਫਤਿਹਵੀਰ ਦੀ ਮੌਤ ਦੋ ਦਿਨ ਪਹਿਲਾਂ ਹੋ ਚੁਕੀ ਸੀ।
ਪੀ. ਜੀ. ਆਈ. ‘ਚ ਪੋਸਟਮਾਰਟਮ ਤੋਂ ਬਾਅਦ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਭਗਵਾਨਪੁਰਾ ਲਿਆਂਦਾ ਗਿਆ, ਜਿੱਥੋਂ ਪਿੰਡ ਸ਼ੇਰੋ ਦੇ ਸ਼ਮਸ਼ਾਨਘਾਟ ‘ਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਪਿਤਾ ਵਲੋਂ ਫਤਿਹਵੀਰ ਦੀ ਚਿਖਾ ਨੂੰ ਅਗਨੀ ਵਿਖਾਈ ਗਈ। ਫਤਿਹਵੀਰ ਦੀ ਦੇਹ ਨੂੰ ਚੌਪਰ ਰਾਹੀਂ ਚੰਡੀਗੜ੍ਹ ਤੋਂ ਭਗਵਾਨਪੁਰਾ ਲਿਆਂਦਾ ਗਿਆ। ਜਿਵੇਂ ਹੀ ਸੰਦੂਕ ਵਿਚ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਮਾਤਾ-ਪਿਤਾ ਤੇ ਪਰਿਵਾਰ ਸਮੇਤ ਮੌਜੂਦ ਲੋਕਾਂ ਦੇ ਹੰਝੂ ਰੋਕਿਆ ਨਾ ਰੁਕੇ।
ਡਾਕਟਰਾਂ ਮੁਤਾਬਕ ਦੋ ਸਾਲਾ ਫਤਿਹਵੀਰ ਸਿੰਘ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਸਰੀਰ ਗਲ ਚੁੱਕਾ ਸੀ। ਦੂਜੇ ਪਾਸੇ ਵੱਡੀ ਗਿਣਤੀ ਵਿਚ ਪਿੰਡ ਭਗਵਾਨਪੁਰਾ ਪਹੁੰਚ ਲੋਕਾਂ ਨੇ ਫਤਿਹ ਦੀ ਮੌਤ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ।
ਬਾਅਦ ਸਰਕਾਰ ਖਿਲਾਫ ਲਗਾਤਾਰ ਪ੍ਰਦਰਸ਼ਨ ਵੀ ਹੋ ਰਹੇ ਹਨ। ਇਸ ਦਰਮਿਆਨ ਫਤਿਹ ਦੇ ਪਰਿਵਾਰ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਪੂਰੀ ਵਾਹ ਲਗਾਈ ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਿਆ, ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪ੍ਰਦਰਸ਼ਨ ਕਰਕੇ ਦੂਜਿਆਂ ਨੂੰ ਤੰਗ ਨਾ ਕੀਤਾ ਜਾਵੇ।
ਦੱਸਣਯੋਗ ਹੈ ਕਿ ਜ਼ਿਲਾ ਸੰਗਰੂਰ ਦੇ ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਵਿਖੇ 6 ਦਿਨ ਪਹਿਲਾਂ ਦੋ ਸਾਲਾ ਫਤਿਹਵੀਰ ਸਿੰਘ ਖੇਡਦਾ ਹੋਇਆ ਬੋਰਵੈੱਲ ਵਿਚ ਡਿੱਗ ਗਿਆ ਸੀ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਕੋਈ ਸਾਰਥਿਕ ਨਤੀਜਾ ਸਾਹਮਣੇ ਨਾ ਆਉਣ ਕਰਕੇ ਫਤਿਹਬੀਰ ਸਿੰਘ ਜ਼ਿੰਗਦੀ ਅਤੇ ਮੌਤ ਦੀ ਲੜਾਈ ਲੜਦਾ ਹਾਰ ਗਿਆ ਅਤੇ ਆਖਿਰ 6ਵੇਂ ਦਿਨ ਮ੍ਰਿਤਕ ਹਾਲਤ ਵਿਚ ਫਤਿਹਵੀਰ ਸਿੰਘ ਨੂੰ ਉਸੇ ਬੋਰਵੈੱਲ ‘ਚੋਂ ਕੱਢਿਆ ਗਿਆ ਜਿਸ ਵਿਚ ਉਹ ਡਿੱਗਾ ਸੀ।
ਫਤਿਹ ਦੀ ਮੌਤ ਤੋਂ ਬਾਅਦ ਪੂਰੇ ਪੰਜਾਬ ਤੇ ਦੇਸ਼ ਅੰਦਰ ਸੂਬਾ ਤੇ ਕੇਂਦਰ ਸਰਕਾਰ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਸੰਗੂਰਰ ਖਿਲਾਫ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਲੋਕ ਸਵਾਲ ਕਰ ਰਹੇ ਹਨ ਕਿ ਪ੍ਰਸ਼ਾਸਨ ਨੇ ਜੇਕਰ ਪਹਿਲਾਂ ਹੀ ਕੋਈ ਚੰਗੇ ਕਦਮ ਚੁੱਕੇ ਹੁੰਦੇ ਤਾਂ ਅੱਜ ਫਤਿਹਵੀਰ ਆਪਣੇ ਮਾਪਿਆਂ ਨਾਲ ਹੁੰਦਾ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਫਤਿਹਵੀਰ ਸਿੰਘ ਜਿਸ ਪਾਈਪ ਵਿਚ ਡਿੱਗ ਕੇ 120 ਫੁੱਟ ਹੇਠਾਂ ਚਲਾ ਗਿਆ ਸੀ। 6ਵੇਂ ਦਿਨ ਉਸ ਨੂੰ ਉਸੇ ਪਾਈਪ ‘ਚੋਂ ਹੀ ਕੁੰਢੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਜਦਕਿ ਉਕਤ ਬੋਰਵੈਲ ਦੇ ਨਾਲ 6 ਦਿਨਾਂ ਤੱਕ 32 ਇੰਚੀ ਪਾਈਪ ਪਾਕੇ ਇਕ ਹੋਰ ਬੋਰਵੈੱਲ ਪੁੱਟਿਆ ਜਾ ਰਿਹਾ ਸੀ, ਜਿਸ ਕਾਰਨ ਫਤਿਹ ਨੂੰ ਬਚਾਉਣ ਵਿਚ ਇੰਨਾ ਜ਼ਿਆਦਾ ਸਮਾਂ ਲੱਗ ਗਿਆ।
ਐੱਨ. ਡੀ. ਆਰ. ਐਫ. ਵੱਲੋਂ ਕੋਈ ਢੁਕਵਾਂ ਕਦਮ ਨਾ ਚੁੱਕਣਾ ਅਤੇ ਪ੍ਰਸ਼ਾਸਨ ਦੇ ਢਿੱਲੇਪਨ ਕਾਰਨ ਫਤਿਹਵੀਰ ਸਿੰਘ ਨੂੰ ਮੌਤ ਦੇ ਮੂੰਹ ‘ਚ ਜਾਣਾ ਪਿਆ। ਜਿਸ ਦਾ ਪੂਰੇ ਦੇਸ਼ ਦੇ ਲੋਕਾਂ ਨੂੰ ਦੁੱਖ ਹੋਇਆ ਹੈ।

Check Also

मुंबई: ऑनलाइन स्‍टडी के बाद भी स्‍कूल बुलाए जा रहे 50% टीचर, 11वीं में अब तक नहीं हो पाए एडमिशन

कोरोना और बाद में मराठा आरक्षण पर लगे रोक के कारण कक्षा 11 की एडमिशन …