Home / Punjabi News / ਨੌਕਰ ਨੇ ਕਰਵਾਇਆ ਸੀ ਐੱਨਆਰਆਈ ਦਾ ਕਤਲ; ਛੇ ਗ੍ਰਿਫ਼ਤਾਰ

ਨੌਕਰ ਨੇ ਕਰਵਾਇਆ ਸੀ ਐੱਨਆਰਆਈ ਦਾ ਕਤਲ; ਛੇ ਗ੍ਰਿਫ਼ਤਾਰ

ਗਗਨਦੀਪ ਅਰੋੜਾ
ਲੁਧਿਆਣਾ, 22 ਜੁਲਾਈ
ਜ਼ਿਲ੍ਹੇ ਦੇ ਪਿੰਡ ਲਲਤੋਂ ਕਲਾਂ ਇਲਾਕੇ ’ਚ ਕੁਝ ਦਿਨ ਪਹਿਲਾਂ ਐੱਨਆਰਆਈ ਬਨਿੰਦਰਦੀਪ ਸਿੰਘ ਦੇ ਹੋਏ ਕਤਲ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਦੇ ਨੌਕਰ ਬਲ ਸਿੰਘ ਸਮੇਤ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਕਤਲ ਕਾਂਡ ਦੇ ਸਾਜ਼ਿਸ਼ਘਾੜੇ ਬਲ ਸਿੰਘ ਨੇ ਐੱਨਆਰਆਈ ਅਤੇ ਉਸ ਦੇ ਪਰਿਵਾਰ ਦੀ ਜਾਇਦਾਦ ’ਤੇ ਕਬਜ਼ਾ ਕਰਨ ਲਈ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਨੇ ਇਸ ਕਤਲ ਕਾਂਡ ਲਈ ਬਾਕੀ ਮੁਲਜ਼ਮਾਂ ਨਾਲ ਤਿੰਨ ਲੱਖ ’ਚ ਸੌਦਾ ਤੈਅ ਕੀਤਾ ਸੀ। ਬਲ ਸਿੰਘ ਤੋਂ ਹੋਰ ਮੁਲਜ਼ਮਾਂ ਦੀ ਪਛਾਣ ਦੁੱਗਰੀ ਦੀ ਸੀਆਰਪੀਐੱਫ ਕਲੋਨੀ ਵਾਸੀ ਜਗਰਾਜ ਸਿੰਘ ਉਰਫ਼ ਜੱਗਾ, ਜਗਦੇਵ ਨਗਰ ਵਾਸੀ ਜਸਪ੍ਰੀਤ ਸਿੰਘ ਉਰਫ਼ ਜੱਸੀ, ਪਿੰਡ ਮਹਿਮੂਦਪੁਰਾ ਵਾਸੀ ਸੋਹੇਲ ਅਲੀ, ਸ਼ਹੀਦ ਭਗਤ ਸਿੰਘ ਨਗਰ ਵਾਸੀ ਦੇਵ ਰਾਜ ਉਰਫ਼ ਕਾਲੂ ਤੇ ਸ਼ਹੀਦ ਭਗਤ ਸਿੰਘ ਨਗਰ ਵਾਸੀ ਵਰਿੰਦਰ ਸਿੰਘ ਉਰਫ਼ ਵਿੱਕੀ ਵਜੋਂ ਹੋਈ ਹੈ।

The post ਨੌਕਰ ਨੇ ਕਰਵਾਇਆ ਸੀ ਐੱਨਆਰਆਈ ਦਾ ਕਤਲ; ਛੇ ਗ੍ਰਿਫ਼ਤਾਰ appeared first on punjabitribuneonline.com.


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …