Home / Punjabi News / ਨਾਭਾ ਜੇਲ੍ਹ ਕਾਂਡ: ਪਟਿਆਲਾ ਅਦਾਲਤ ਨੇ ਸਾਰੇ 22 ਦੋਸ਼ੀਆਂ ਨੂੰ 10 ਸਾਲ ਦੀ ਸਖ਼ਤ ਸਜ਼ਾ ਸੁਣਾਈ

ਨਾਭਾ ਜੇਲ੍ਹ ਕਾਂਡ: ਪਟਿਆਲਾ ਅਦਾਲਤ ਨੇ ਸਾਰੇ 22 ਦੋਸ਼ੀਆਂ ਨੂੰ 10 ਸਾਲ ਦੀ ਸਖ਼ਤ ਸਜ਼ਾ ਸੁਣਾਈ

ਪਟਿਆਲਾ, 23 ਮਾਰਚ

ਇਥੋਂ ਦੀ ਅਦਾਲਤ ਨੇ ਸਾਲ 2016 ਦੇ ਨਾਭਾ ਜੇਲ੍ਹ ਵਿਚੋਂ ਫ਼ਰਾਰ ਹੋਣ ਦੇ ਮਾਮਲੇ ‘ਚ ਸਾਰੇ 22 ਦੋਸ਼ੀਆਂ ਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। 22 ਦੋਸ਼ੀਆਂ ਵਿਚ ਦਰਜਨ ਤੋਂ ਵੱਧ ਗੈਂਗਸਟਰ ਹਨ। ਪੁਲੀਸ ਦੀ ਵਰਦੀ ‘ਚ ਆਏ ਗੈਂਗਸਟਰਾਂ ਵੱਲੋਂ ਜੇਲ੍ਹ ਗਾਰਡਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਤੋਂ ਬਾਅਦ ਚਾਰ ਕਥਿਤ ਗੈਂਗਸਟਰ ਅਤੇ ਦੋ ਅਤਿਵਾਦੀ ਫ਼ਰਾਰ ਹੋ ਗਏ ਸਨ। ਵਧੀਕ ਸੈਸ਼ਨ ਜੱਜ ਐੱਚਐੱਸ ਗਰੇਵਾਲ ਨੇ 22 ਦੋਸ਼ੀਆਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਦੋ ਦਿਨ ਬਾਅਦ ਅੱਜ ਸਜ਼ਾ ਦਾ ਐਲਾਨ ਕੀਤਾ। ਪੁਲੀਸ ਨੇ ਇਸ ਮਾਮਲੇ ਵਿੱਚ 34 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।


Source link

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …