Home / Punjabi News / ਨਾਬਾਲਗ ਲੜਕੀਆਂ ’ਤੇ ਹਮਲਾ ਤੇ ਸ਼ੋਸ਼ਣ ਦੇ ਦੋਸ਼ ਹੇਠ ਪੰਜਾਬੀ ਪਿਉ-ਪੁੱਤ ਗ੍ਰਿਫ਼ਤਾਰ

ਨਾਬਾਲਗ ਲੜਕੀਆਂ ’ਤੇ ਹਮਲਾ ਤੇ ਸ਼ੋਸ਼ਣ ਦੇ ਦੋਸ਼ ਹੇਠ ਪੰਜਾਬੀ ਪਿਉ-ਪੁੱਤ ਗ੍ਰਿਫ਼ਤਾਰ

ਟੋਰਾਂਟੋ, 4 ਜੂਨ

ਕੈਨੇਡਾ ਵਿੱਚ ਮਹੀਨਿਆਂਬੱਧੀ ਕਈ ਨਾਬਾਲਗ ਲੜਕੀਆਂ ‘ਤੇ ਹਮਲਾ, ਸ਼ੋਸ਼ਣ ਤੇ ਵਸੂਲੀ ਦੇ ਦੋਸ਼ ਹੇਠ ਭਾਰਤੀ ਮੂਲ ਦੇ ਵਿਅਕਤੀ ਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਲਗਰੀ ਪੁਲੀਸ ਮੁਤਾਬਿਕ ਅਪਰੈਲ ਵਿੱਚ ਲਾਪਤਾ ਹੋਈ 13 ਵਰ੍ਹਿਆਂ ਦੀ ਲੜਕੀ ਦੀ ਭਾਲ ਦੌਰਾਨ ਕੀਤੀ ਗਈ ਜਾਂਚ ਦੌਰਾਨ ਗੁਰਪ੍ਰਤਾਪ ਸਿੰਘ ਵਾਲੀਆ (56) ਤੇ ਉਸ ਦੇ ਪੁੱਤਰ ਸਮਰੀਤ ਵਾਲੀਆ (24) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਿਕ ਇਸ ਲੜਕੀ ਨੇ ਦੱਸਿਆ ਕਿ ਉਹ ਸਮਰੀਤ ਨਾਲ ਰਿਸ਼ਤੇ ਵਿੱਚ ਸੀ ਜੋ ਉਸ ਨਾਲ ਕਥਿਤ ਤੌਰ ‘ਤੇ ਜਿਨਸੀ ਸਬੰਧ ਬਣਾਉਣ ਬਦਲੇ ਉਸ ਨੂੰ ਸ਼ਰਾਬ ਤੇ ਨਸ਼ਾ ਦਿੰਦਾ ਸੀ। ਜ਼ਿਕਰਯੋਗ ਹੈ ਕਿ ਦੋਵੇਂ ਪਿਉ-ਪੁੱਤ ਕੈਲਗਰੀ ਵਿੱਚ ਆਪਣੀ ਮਾਲਕੀ ਵਾਲੇ ਸਟੋਰ ਵਿੱਚ ਕੰਮ ਕਰਦੇ ਸਨ। ਇਸ ਦੇ ਨਾਲ ਹੀ ਉਹ ਸਟੋਰ ਨੇੜੇ ਹੀ ਸ਼ਰਾਬ ਦਾ ਠੇਕਾ ਵੀ ਚਲਾਉਂਦੇ ਹਨ ਜਿੱਥੇ ਨਾਬਾਲਗ ਲੜਕੀਆਂ ‘ਤੇ ਹਮਲਾ ਕੀਤਾ ਗਿਆ। ਜਾਂਚ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਪਿਉ-ਪੁੱਤ ਨੇ ਕਈ ਨਾਬਾਲਗ ਲੜਕੀਆਂ ਨੂੰ ਭੰਗ, ਸਿਗਰਟ ਅਤੇ ਸ਼ਰਾਬ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾਵਾਂ ਦਸੰਬਰ 2022 ਤੇ ਮਈ 2023 ਵਿਚਾਲੇ ਵਾਪਰੀਆਂ। ਪੁਲੀਸ ਨੇ ਇਨ੍ਹਾਂ ਦੋਵਾਂ ਸ਼ੱਕੀਆਂ ਨੂੰ ਪਹਿਲੀ ਜੂਨ ਨੂੰ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਲੈਣ ‘ਤੇ ਇਨ੍ਹਾਂ ਦੇ ਘਰੋਂ 975 ਗ੍ਰਾਮ ਕੋਕੀਨ, ਜਿਸ ਦੀ ਕੀਮਤ 97,500 ਡਾਲਰ ਹੈ, ਅਤੇ ਬੰਦੂਕਾਂ ਬਰਾਮਦ ਹੋਈਆਂ ਹਨ। ਤਲਾਸ਼ੀ ਵਾਰੰਟਾਂ ਦੇ ਆਧਾਰ ‘ਤੇ ਇਨ੍ਹਾਂ ਦੇ ਸਟੋਰਾਂ ‘ਤੇ ਵੀ ਛਾਪੇ ਮਾਰੇ ਗਏ ਜਿੱਥੋਂ ਕੰਪਿਊਟਰ ਬਰਾਮਦ ਕੀਤਾ ਗਿਆ ਜਿਸ ਵਿੱਚ ਬੱਚਿਆਂ ਨਾਲ ਸਬੰਧਿਤ ਅਸ਼ਲੀਲ ਸਮੱਗਰੀ ਜਮ੍ਹਾਂ ਸੀ। ਇਸ ਤੋਂ ਇਲਾਵਾ ਨਸ਼ੇ ਤੇ ਤੰਬਾਕੂ ਦੀ ਬਰਾਮਦਗੀ ਹੋਈ। -ਪੀਟੀਆਈ


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …