Home / Punjabi News / ਨਾਟਕ ‘ਚਾਂਦਨੀ ਚੌਕ ਤੋਂ ਸਰਹਿੰਦ ਤੱਕ’ ਖੇਡਿਆ

ਨਾਟਕ ‘ਚਾਂਦਨੀ ਚੌਕ ਤੋਂ ਸਰਹਿੰਦ ਤੱਕ’ ਖੇਡਿਆ

ਸੰਤੋਖ ਗਿੱਲਗੁਰੂਸਰ ਸੁਧਾਰ, ਮੁੱਲਾਂਪੁਰ-ਦਾਖਾ, 27 ਜਨਵਰੀ

ਇੱਥੇ ਗੁਰਸ਼ਰਨ ਕਲਾ ਭਵਨ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਸਮਰਪਿਤ ਸਮਾਗਮ ਮੌਕੇ ‘ਅਕਸ ਰੰਗਮੰਚ’ ਸਮਰਾਲਾ ਦੀ ਟੀਮ ਨੇ ਉਨ੍ਹਾਂ ਦਾ ਲਿਖਿਆ ਨਾਟਕ ‘ਚਾਂਦਨੀ ਚੌਕ ਤੋਂ ਸਰਹਿੰਦ ਤੱਕ’ ਰਾਜਵਿੰਦਰ ਸਿੰਘ ਸਮਰਾਲਾ ਦੇ ਨਿਰਦੇਸ਼ਨਾ ਹੇਠ ਖੇਡਿਆ। ਸਮਾਗਮ ਦਾ ਰਸਮੀ ਉਦਘਾਟਨ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਕਸਤੂਰੀ ਲਾਲ, ਜੋਗਿੰਦਰ ਆਜ਼ਾਦ, ਮਾਸਟਰ ਭਜਨ ਸਿੰਘ, ਲਖਿੰਦਰ ਸਿੰਘ, ਪਰਮਜੀਤ ਪੰਮੀ, ਰਣਧੀਰ ਸਿੰਘ ਸੇਖੋਂ, ਹਰਕੇਸ਼ ਚੌਧਰੀ ਅਤੇ ਦੀਪਕ ਰਾਏ ਨੇ ਕੀਤਾ।

ਭਾਜੀ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਅਮੋਲਕ ਸਿੰਘ ਨੇ ਰੰਗਮੰਚ ਅਤੇ ਲੋਕ ਯੁੱਧ ਦੀ ਇਕਸੁਰਤਾ ’ਤੇ ਜ਼ੋਰ ਦਿੰਦੇ ਹੋਏ ਚੇਤਨਾ ਦਾ ਚਾਨਣ ਵੰਡਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਹਾਕਮਾਂ ਵੱਲੋਂ ਕੀਤੇ ਜਾਣ ਵਾਲੇ ਜ਼ੁਲਮ ਸਮੇਂ ਲੋਕਾਂ ਵੱਲੋਂ ਚੁੱਪ ਵੱਟ ਕੇ ਦਿਨ ਕੱਟੀ ਕਰਨ ਦੀ ਕੀਮਤ ਤਾਰਨ ਦਾ ਸਵਾਲ ਖੜ੍ਹਾ ਕਰਨ ਵਿੱਚ ਅਕਸ ਰੰਗਮੰਚ ਦੀ ਟੀਮ ਪੂਰੀ ਤਰ੍ਹਾਂ ਸਫਲ ਰਹੀ। ਪ੍ਰਬੰਧਕਾਂ ਵੱਲੋਂ ਰੰਗਮੰਚ ਦੇ ਕਲਾਕਾਰਾਂ ਤੋਂ ਇਲਾਵਾ ਸਮਾਗਮ ਵਿੱਚ ਸ਼ਾਮਲ ਕਈ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡਾ. ਅਮਰਪ੍ਰੀਤ ਸਿੰਘ ਦਿਓਲ, ਡਾ. ਰੂਹੀ ਦਿਓਲ, ਪ੍ਰਿੰਸੀਪਲ ਕਿਸ਼ਨ ਦੱਤ, ਪ੍ਰਿੰਸੀਪਲ ਰਜਿੰਦਰ ਸਿੰਘ ਤੇ ਐਡਵੋਕੇਟ ਸੰਦੀਪ ਕੌੜਾ ਵੀ ਹਾਜ਼ਰ ਸਨ।

 

 


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …