Home / World / ਨਸ਼ਿਆਂ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦਾ ਆਹੁਦਾ ਛੱਡਣਾ ਚਾਹੀਦਾ ਜਾਖੜ

ਨਸ਼ਿਆਂ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦਾ ਆਹੁਦਾ ਛੱਡਣਾ ਚਾਹੀਦਾ ਜਾਖੜ

ਨਸ਼ਿਆਂ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦਾ ਆਹੁਦਾ ਛੱਡਣਾ ਚਾਹੀਦਾ  ਜਾਖੜ

4ਚੰਡੀਗੜ੍ਹ,:  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਨਸ਼ੇ ਦੇ ਮਾਮਲੇ ਵਿੱਚ ਫਾਜ਼ਿਲਕਾ ਦੀ ਇੱਕ ਅਦਾਲਤ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਉਹ ਨੈਤਿਕ ਆਧਾਰ ’ਤੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਵਜੋਂ ਬਣੇ ਰਹਿਣ ਦਾ ਆਪਣਾ ਹੱਕ ਗਵਾ ਚੁੱਕੇ ਹਨ।       ਖਹਿਰਾ ਨੂੰ ਤੁਰੰਤ ਅਸਤੀਫਾ ਦੇਣ ਲਈ ਆਖਦੇ ਹੋਏ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਵਿਰੁੱਧ ਗੰਭੀਰ ਦੋਸ਼ ਲੱਗੇ ਹਨ ਜਿਸ ਕਰਕੇ ਉਸ ਨੂੰ ਸਾਰੀਆਂ ਸਿਆਸੀ ਅਤੇ ਸੰਵਿਧਾਨਿਕ ਆਹੁਦਿਆਂ ਤੋਂ ਤੁਰੰਤ ਹਟਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਾਵਾਈ ਦੇ ਹੇਠ ਪੰਜਾਬ ਦੀ ਸਿਆਸੀ ਪ੍ਰਣਾਲੀ ਵਿੱਚ ਇਸ ਤਰ੍ਹਾਂ ਦੇ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ।        ਖਹਿਰਾ ’ਤੇ ਤਿੱਖਾ ਹਮਲਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਦੇ ਮਾਮਲੇ ’ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ’ਤੇ ਆਮ ਆਦਮੀ ਪਾਰਟੀ ਦਾ ਆਗੂ ਕਿਸ ਮੂੰਹ ਨਾਲ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ ਜਦਕਿ ਉਸਦਾ ਆਪਣਾ ਪਿਛੋਕੜ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ਨਾਲ ਦਾਗੀ ਹੋਇਆ ਪਇਆ ਹੈ। ਜਾਖੜ ਨੇ ਕਿਹਾ ਕਿ ਸੂਬਾ ਵਿਧਾਨ ਸਭਾ ਦੇ ਵਿੱਚ ਅਤੇ ਬਾਹਰ ਸੂਬਾ ਸਰਕਾਰ ਨੂੰ ਨੁਕਰੇ ਲਾਉਣ ਦੀ ਖਹਿਰਾ ਦੀ ਕੋਸ਼ਿਸ਼ ਸ਼ਰਮਨਾਕ ਹੈ ਅਤੇ ਉਸ ਨੂੰ ਨਸ਼ਿਆਂ ਦੇ ਵਪਾਰੀਆਂ ਅਤੇ ਤਸਕਰਾਂ ਨਾਲ ਆਪਣੇ ਪਿਛਲੇ ਸਮੇਂ ਦੇ ਸੰਪਰਕਾਂ ਨੂੰ ਮੰਨਣਾ ਚਾਹੀਦਾ ਹੈ।।        ਗੌਰਤਲਬ ਹੈ ਕਿ ਖਹਿਰਾ ਨੇ ਵਾਰ-ਵਾਰ ਦੋਸ਼ ਲਾਇਆ ਹੈ ਕਿ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਸੂਬੇ ਵਿੱਚ ਨਸ਼ਾ ਮਾਫੀਆ ਲਗਾਤਾਰ ਸਰਗਰਮ ਹੈ। ਸ੍ਰੀ ਜਾਖੜ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਦੇ ਇਹ ਵਿਚਾਰ ਪੂਰੀ ਤਰ੍ਹਾਂ ਨਿੰਦਣਯੋਗ ਹਨ ਕਿਉਂਕਿ ਉਹ ਖੁਦ ਨਸ਼ਾ ਮਾਫੀਆ ਵਿੱਚ ਸ਼ਾਮਲ ਸੀ।        ਇਸ ਕੇਸ ਦੀ ਨਾਜ਼ੁਕਤਾ ਦਾ ਜ਼ਿਕਰ ਕਰਦੇ ਹੋਏ ਜਾਖੜ ਨੇ ਕਿਹਾ ਕਿ ਇਹ ਦੋਸ਼ ਇਸ ਕਰਕੇ ਹੋਰ ਵੀ ਗੰਭੀਰ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਵਿੱਚ ਨਸ਼ਿਆਂ ਦੇ ਵਪਾਰ ਅਤੇ ਸਮਗਿਗ ਦੇ ਮੁੱਦੇ ’ਤੇ ਉੱਚ ਨੈਤਿਕ ਰੁੱਖ ਅਪਣਾਇਆ ਹੈ। ਹੁਣ ਆਮ ਆਦਮੀ ਪਾਰਟੀ ਦੇ ਆਗੂ ਖਹਿਰਾ ਜਿਸ ਦੇ ਕੋਲ ਅਹਿਮ ਆਹੁਦੇ ਹਨ ਦਾ ਨਾਂ ਨਸ਼ੇ ਦੇ ਮਾਮਲੇ ਵਿੱਚ ਆਇਆ ਹੈ ਅਤੇ ਉਸ ਨੂੰ ਸੰਮਨ ਕੀਤਾ ਗਿਆ ਹੈ। ਇਸ ਕਰਕੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਇਸ ਪਾਰਟੀ ਦਾ ਦੋਹਰਾ ਚਿਹਰਾ ਨੰਗਾ ਹੋ ਗਿਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣਾ ਆਧਾਰ ਗਵਾ ਚੁੱਕੀ ਹੈ ਅਤੇ ਇਸਦਾ ਕੋਈ ਵੱਖਰਾ ਸਟੈਂਡ ਨਹੀਂ ਰਿਹਾ।
ਸਾਲ 2015 ਦੌਰਾਨ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਵਿੱਚ ਕੁਝ ਸਮਗਲਰਾਂ ਨੂੰ ਗਿ੍ਰਫਤਾਰ ਕੀਤੇ ਜਾਣ ਤੋਂ ਬਾਅਦ ਹੈਰੋਇਨ ਦੀ ਸਮਗਿਗ ਦੇ ਸਬੰਧ ਵਿੱਚ ਖਹਿਰਾ ਦਾ ਨਾਂ ਆਇਆ ਹੈ। ਧਾਰਾ 319 ਦੇ ਹੇਠ ਪ੍ਰਵਾਨ ਕੀਤੀ ਗਈ ਅਰਜ਼ੀ ਦੇ ਸਬੰਧ ਵਿੱਚ ਫਾਜ਼ਿਲਕਾ ਦੇ ਜੱਜ ਨੇ ਹੁਣ ਖਹਿਰਾ ਨੂੰ ਇਸ ਮਾਮਲੇ ਵਿੱਚ ਸਮਨ ਜਾਰੀ ਕੀਤਾ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …