Home / Punjabi News / ਨਵੇਂ ਭਾਰਤੀ ਕੁਸ਼ਤੀ ਸੰਘ ’ਤੇ ਕੋਈ ਇਤਰਾਜ਼ ਨਹੀਂ, ਬਸ਼ਰਤੇ ਸੰਜੈ ਸਿੰਘ ਨੂੰ ਬਾਹਰ ਕੱਢਿਆ ਜਾਵੇ, ਬ੍ਰਿਜਭੂਸ਼ਨ ਦੇ ਸਮਰਥਕ ਦੇ ਰਹੇ ਨੇ ਧਮਕੀਆਂ: ਸਾਕਸ਼ੀ

ਨਵੇਂ ਭਾਰਤੀ ਕੁਸ਼ਤੀ ਸੰਘ ’ਤੇ ਕੋਈ ਇਤਰਾਜ਼ ਨਹੀਂ, ਬਸ਼ਰਤੇ ਸੰਜੈ ਸਿੰਘ ਨੂੰ ਬਾਹਰ ਕੱਢਿਆ ਜਾਵੇ, ਬ੍ਰਿਜਭੂਸ਼ਨ ਦੇ ਸਮਰਥਕ ਦੇ ਰਹੇ ਨੇ ਧਮਕੀਆਂ: ਸਾਕਸ਼ੀ

ਨਵੀਂ ਦਿੱਲੀ, 3 ਜਨਵਰੀ
ਓਲੰਪਿਕ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਨਵੇਂ ਭਾਰਤੀ ਕੁਸ਼ਤੀ ਮਹਾਸੰਘ ‘ਤੇ ਕੋਈ ਇਤਰਾਜ਼ ਨਹੀਂ ਹੈ ਬਸ਼ਰਤੇ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੈ ਸਿੰਘ ਨੂੰ ਇਸ ਤੋਂ ਬਾਹਰ ਕੱਢ ਦਿੱਤਾ ਜਾਵੇ। ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਨੇ ਦਾਅਵਾ ਕੀਤਾ ਕਿ ਉਸ ਦੀ ਮਾਂ ਨੂੰ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਦੇ ਸਮਰਥਕਾਂ ਵੱਲੋਂ ਧਮਕੀ ਭਰੇ ਫੋਨ ਆ ਰਹੇ ਸਨ। ਮਲਿਕ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਨੂੰ ਨਵੇਂ ਸੰਘ ਨਾਲ ਕੋਈ ਸਮੱਸਿਆ ਨਹੀਂ ਹੈ। ਸਿਰਫ਼ ਇੱਕ ਵਿਅਕਤੀ ਸੰਜੈ ਸਿੰਘ ਦੇ ਆਉਣ ਕਾਰਨ ਸਮੱਸਿਆ ਆਈ ਹੈ। ਸੰਜੈ ਸਿੰਘ ਤੋਂ ਬਿਨਾਂ ਸਾਡਾ ਨਵੀਂ ਫੈਡਰੇਸ਼ਨ ਜਾਂ ਐਡਹਾਕ ਕਮੇਟੀ ਨਾਲ ਕੋਈ ਮੁੱਦਾ ਨਹੀਂ ਹੈ।

The post ਨਵੇਂ ਭਾਰਤੀ ਕੁਸ਼ਤੀ ਸੰਘ ’ਤੇ ਕੋਈ ਇਤਰਾਜ਼ ਨਹੀਂ, ਬਸ਼ਰਤੇ ਸੰਜੈ ਸਿੰਘ ਨੂੰ ਬਾਹਰ ਕੱਢਿਆ ਜਾਵੇ, ਬ੍ਰਿਜਭੂਸ਼ਨ ਦੇ ਸਮਰਥਕ ਦੇ ਰਹੇ ਨੇ ਧਮਕੀਆਂ: ਸਾਕਸ਼ੀ appeared first on punjabitribuneonline.com.


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …