ਪੰਜਾਬ ਭਰ ‘ਚ ਨਾਂਦੜ ਸਾਹਿਬ ਤੋਂ ਸ਼ਰਧਾਲੂ ਪਰਤ ਰਹੇ ਹਨ ਪਰ ਇਨ੍ਹਾਂ ਦੇ ਵਾਪਸ ਪਰਤਣ ਨਾਲ ਸੂਬੇ ‘ਚ ਨਵੀਂਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ।
ਨਵਾਂ ਸ਼ਹਿਰ: ਪੰਜਾਬ ਭਰ ‘ਚ ਨਾਂਦੜ ਸਾਹਿਬ ਤੋਂ ਸ਼ਰਧਾਲੂ ਪਰਤ ਰਹੇ ਹਨ ਪਰ ਇਨ੍ਹਾਂ ਦੇ ਵਾਪਸ ਪਰਤਣ ਨਾਲ ਸੂਬੇ ‘ਚ ਨਵੀਂਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਕੁਝ ਦਿਨ ਪਹਿਲਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਜ਼ਿਲ੍ਹਾ ਨਵਾਂ ਸ਼ਹਿਰ ‘ਚ 4 ਸ਼ਰਧਾਲੂ ਪਰਤੇ ਸਨ। ਅੱਜ ਇਨ੍ਹਾਂ ਸ਼ਰਧਾਲੂਆਂ ‘ਚ ਇੱਕ ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤਾ ਗਿਆ ਹੈ।
ਗੁਰਮੀਤ ਸਿੰਘ ਨਾਮਕ ਵਿਅਕਤੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਕੋਰੋਨਾ ਨਾਲ ਸਬੰਧਤ ਰਿਪੋਰਟਾਂ ਪੌਜ਼ੇਟਿਵ ਆਉਣ ਕਾਰਨ ਜ਼ਿਲ੍ਹਾ ਵਾਸੀਆਂ ਨੂੰ ਹਾਲੇ ਕੁਝ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ।
ਸਿਵਲ ਸਰਜਨ ਡਾਕਟਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਸ਼ਰਧਾਲੂਆਂ ਨੂੰ ਪਰਸੋਂ ਦਾ ਹੀ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਰੱਖਿਆ ਗਿਆ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਕਲ੍ਹ ਜ਼ਿਲ੍ਹੇ ਵਿੱਚ 95 ਹੋਰ ਸ਼ਰਧਾਲੂਆਂ ਨੂੰ ਕੁਆਰੰਟੀਨ ਕੀਤਾ ਹੈ। ਅੱਜ 108 ਲੋਕਾ ਦੇ ਸੈਂਪਲ ਦੀਆਂ ਰਿਪੋਰਟਾਂ ਆਈਆ ਹਨ ਜਿਨ੍ਹਾਂ ਵਿਚੋਂ ਇੱਕ ਦੀ ਰਿਪੋਰਟ ਪੌਜ਼ੇਟਿਵ ਆਈ ਹੈ ।
Asian Tribune Your Multilingual Newspaper covering World and local news News