Home / World / ਨਵਜੋਤ ਸਿੱਧੂ ਦੇ ਕਾਮੇਡੀ ਸ਼ੋਅ ‘ਚ ਹਿੱਸਾ ਲੈਣ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ

ਨਵਜੋਤ ਸਿੱਧੂ ਦੇ ਕਾਮੇਡੀ ਸ਼ੋਅ ‘ਚ ਹਿੱਸਾ ਲੈਣ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ

ਨਵਜੋਤ ਸਿੱਧੂ ਦੇ ਕਾਮੇਡੀ ਸ਼ੋਅ ‘ਚ ਹਿੱਸਾ ਲੈਣ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ

1ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਮੰਤਰੀ ਬਣਨ ਤੋਂ ਬਾਅਦ ਕਾਮੇਡੀ ਸ਼ੋਅ ਵਿਚ ਹਿੱਸਾ ਲੈਣ ਖਿਲਾਫ ਦਾਇਰ ਜਨਹਿੱਤ ਪਟੀਸ਼ਨ ਵਿਚ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ| ਸੁਣਵਾਈ ਕਰ ਰਹੇ ਜੱਜ ਐਸ.ਐਸ. ਸਰਾਓ ਅਤੇ ਦਰਸ਼ਨ ਸਿੰਘ ਨੇ ਐਡਵੋਕੇਟ ਜਨਰਲ ਤੋਂ ਪੁੱਛਿਆ ਕਿ ਮੰਤਰੀ ਅਹੁਦੇ ਤੇ ਕੰਮ ਕਰਦੇ ਮੰਤਰੀ ਕਾਮੇਡੀ ਸ਼ੋਅ ਵਿਚ ਹਿੱਸਾ ਲੈ ਸਕਦੇ ਹਨ| ਇਸ ਤੇ ਐਡਵੋਕੇਟ ਜਨਰਲ ਨੇ ਕਿਹਾ ਕਿ ਉਹ ਕੇਵਲ ਕਾਨੂੰਨੀ ਰਾਏ ਦੇ ਸਕਦੇ ਹਨ|
ਹਾਈਕੋਰਟ ਵਿਚ ਸੀਨੀਅਰ ਵਕੀਲ ਐਚ.ਸੀ ਅਰੋੜਾ ਨੇ ਸਹਿਸ ਕਰਦਿਆਂ ਬੈਂਸ ਨੂੰ ਅਪੀਲ ਕੀਤੀ ਕਿ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ ਵੀ ਕੇਸ ਨੂੰ ਸੁਣ ਰਹੇ ਹਨ| ਉਨ੍ਹਾਂ ਦੀ ਵੀ ਰਾਏ ਲਈ ਜਾਵੇ| ਇਸ ਤੇ ਜੱਜਾਂ ਨੇ ਸਿੱਧੇ ਐਡਵੋਕੇਟ ਜਨਰਲ ਤੋਂ ਪੁੱਛਿਆ ਕਿ ਕੀ ਮੰਤਰੀ ਕਾਮੇਡੀ ਸ਼ੋਅ ਵਿਚ ਹਿੱਸਾ ਲੈ ਸਕਦਾ ਹੈ| ਉਨ੍ਹਾਂ ਨੇ ਫਿਰ ਕਿਹਾ ਕਿ ਮੈਂ ਰਾਜ ਸਰਕਾਰ ਦਾ ਕਾਨੂੰਨੀ ਪੱਖ ਰੱਖਣ ਲਈ ਹਾਜ਼ਿਰ ਹਾਂ|
ਪਟੀਸ਼ਨਕਰਤਾ ਨੇ ਕਿਹਾ ਕਿ ਮੰਤਰੀ ਦਾ ਅਹੁਦੇ ਸੰਵਿਧਾਨਿਕ ਹੈ ਅਤੇ ਉਹ ਕਾਮੇਡੀ ਸ਼ੋਅ ਵਿਚ ਹਿੱਸਾ ਨਹੀਂ ਲੈ ਸਕਦੇ| ਇਸ ਸਬੰਧ ਵਿਚ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ ਜਿਸ ਦੇ ਅਧੀਨ ਮੁੱਖ ਮੰਤਰੀ ਨੂੰ ਫਿਲਮਾਂ ਵਿਚ ਕੰਮ ਕਰਨ ਲਈ ਰੋਕਿਆ ਗਿਆ| ਪਟੀਸ਼ਨਕਰਤਾ ਨੇ ਦਲੀਲ ਦਿੰਦਿਆਂ ਕਿਹਾ ਕਿ ਮੰਤਰੀ ਸਰਕਾਰੀ ਕਰਮਚਾਰੀ ਕੈਟੇਗਰੀ ਦੇ ਅਧੀਨ ਆਉਂਦੇ ਹਨ| ਪੰਜਾਬ ਸਰਕਾਰ ਦੇ ਕਰਮਚਾਰੀ ਆਚਾਰ, ਵਿਵਹਾਰ, ਕਾਨੂੰਨ 15 ਦੇ ਅਧੀਨ ਕਰਮਚਾਰੀਆਂ ਨੂੰ ਨੌਕਰੀ ਤੋਂ ਇਲਾਵਾ ਹੋਰ ਲਾਭ ਕੰਮ ਕਰਨ ਤੋਂ ਵਰਜਿਤ ਕੀਤਾ ਗਿਆ ਹੈ| ਕੇਸ ਦੀ ਅਗਲੀ ਸੁਣਵਾਈ 11 ਮਈ ਨਿਸ਼ਚਿਤ ਕੀਤੀ ਗਈ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …