Home / Punjabi News / ਨਰਿੰਦਰ ਮੋਦੀ ਦੀ ‘ਤਾਜਪੋਸ਼ੀ’, ਮਹਿਮਾਨਾਂ ਲਈ 48 ਘੰਟਿਆਂ ਤੋਂ ਪੱਕ ਰਹੀ ਹੈ ‘ਦਾਲ ਰਾਯਸੀਨਾ’

ਨਰਿੰਦਰ ਮੋਦੀ ਦੀ ‘ਤਾਜਪੋਸ਼ੀ’, ਮਹਿਮਾਨਾਂ ਲਈ 48 ਘੰਟਿਆਂ ਤੋਂ ਪੱਕ ਰਹੀ ਹੈ ‘ਦਾਲ ਰਾਯਸੀਨਾ’

ਨਰਿੰਦਰ ਮੋਦੀ ਦੀ ‘ਤਾਜਪੋਸ਼ੀ’, ਮਹਿਮਾਨਾਂ ਲਈ 48 ਘੰਟਿਆਂ ਤੋਂ ਪੱਕ ਰਹੀ ਹੈ ‘ਦਾਲ ਰਾਯਸੀਨਾ’

ਨਵੀਂ ਦਿੱਲੀ— 30 ਮਈ ਯਾਨੀ ਕਿ ਅੱਜ ਨਰਿੰਦਰ ਮੋਦੀ ਦੂਜੇ ਕਾਰਜਕਾਲ ਲਈ ਸ਼ਾਮ 7 ਵਜੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਚ ਹੋਵੇਗਾ, ਜਿਸ ‘ਚ 6,000 ਦੇ ਕਰੀਬ ਮਹਿਮਾਨ ਸ਼ਾਮਲ ਹੋਣਗੇ। ਇਸ ਸਮਾਰੋਹ ਨੂੰ ਸਾਦਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਸ ਇੰਨਾ ਹੀ ਨਹੀਂ ਸਮਾਰੋਹ ਵਿਚ ਸ਼ਾਮਲ ਮਹਿਮਾਨਾਂ ਲਈ ਭੋਜਨ ਦੀ ਵਿਵਸਥਾ ਨੂੰ ਵੀ ਸਾਧਾਰਣ ਹੀ ਰੱਖਿਆ ਗਿਆ ਹੈ।
ਸ਼ਾਮ ਨੂੰ ਮਹਿਮਾਨਾਂ ਨੂੰ ਚਾਹ ਦੇ ਨਾਲ ਸ਼ਾਕਾਹਾਰੀ ਡਿਸ਼ ਪਰੋਸੇ ਜਾਣਗੇ, ਜਿਸ ਵਿਚ ਭਾਰਤੀਆਂ ਦੇ ਪਸੰਦੀਦਾ ਸਮੋਸਿਆਂ ਤੋਂ ਇਲਾਵਾ ਪਨੀਰ ਟਿੱਕਾ, ਰਾਜਭੋਗ ਅਤੇ ਲੇਮਨ ਟਾਰਟ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਤ 9 ਵਜੇ ਖਾਣੇ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਸ਼ਾਕਾਹਾਰੀ ਅਤੇ ਮਾਸਾਹਾਰੀ ਡਿਸ਼ ਪਰੋਸੇ ਜਾਣਗੇ। ਸ਼ਾਕਾਹਾਰੀ ਖਾਣੇ ਦੀ ਖਾਸ ਡਿਸ਼ ਹੋਵੇਗੀ ‘ਦਾਲ ਰਾਯਸੀਨਾ’ ਜਿਸ ਨੂੰ ਮਹਿਮਾਨਾਂ ਨੂੰ ਪਰੋਸਿਆ ਜਾਵੇਗਾ।
48 ਘੰਟਿਆਂ ਤੋਂ ਪੱਕ ਰਹੀ ਹੈ ‘ਦਾਲ ਰਾਯਸੀਨਾ’
ਦਰਅਸਲ ਰਾਸ਼ਟਰਪਤੀ ਭਵਨ ਦੀ ਰਸੋਈ ਦੀ ਖਾਸੀਅਤ ਹੈ ਕਿ ਦਾਲ ਰਾਯਸੀਨਾ ਜਿਸ ਨੂੰ ਪੱਕਣ ਵਿਚ 48 ਘੰਟਿਆਂ ਦਾ ਸਮਾਂ ਲੱਗਦਾ ਹੈ ਅਤੇ ਇਹ ਹੀ ਵਜ੍ਹਾ ਹੈ ਕਿ ਇਸ ਦਾਲ ਨੂੰ ਬਣਾਉਣ ਦੀ ਤਿਆਰੀ ਮੰਗਲਵਾਰ ਰਾਤ ਤੋਂ ਹੀ ਹੋ ਰਹੀ ਹੈ। ਇਸ ਦਾਲ ਨੂੰ ਬਣਾਉਣ ‘ਚ ਇਸਤੇਮਾਲ ਹੋਣ ਵਾਲੀਆਂ ਸਮੱਗਰੀਆਂ ਨੂੰ ਖਾਸ ਤੌਰ ‘ਤੇ ਲਖਨਊ ਤੋਂ ਮੰਗਵਾਇਆ ਗਿਆ ਹੈ। ਦਾਲ ਨੂੰ ਬਣਾਉਣ ਲਈ ਮਾਂ ਦੀ ਦਾਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦਾਲ ਨੂੰ ਪੱਕਣ ਵਿਚ ਕਾਫੀ ਸਮਾਂ ਲੱਗਦਾ ਹੈ, ਇਸ ਲਈ ਰਾਤ ਭਰ ਭਿਓਂ ਕੇ ਰੱਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੂਜੇ ਦਿਨ ਬਣਾਉਣ ਤੋਂ ਪਹਿਲਾਂ ਚੰਗੀ ਧੋ ਕੇ ਕੁੱਕਰ ਵਿਚ ਉਬਾਲ ਲਿਆ ਜਾਂਦਾ ਹੈ। ਉਸ ਤੋਂ ਬਾਅਦ ਖਾਸ ਮਸਾਲਿਆਂ ਨਾਲ ਇਸ ਦਾਲ ਨੂੰ ਮੱਠੀ-ਮੱਠੀ ਅੱਗ ‘ਤੇ ਪੱਕਣ ਲਈ ਰੱਖਿਆ ਜਾਂਦਾ ਹੈ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …