Home / Punjabi News / ਦੱਖਣੀ ਅਫਰੀਕਾ ਵਿੱਚ ਕਰੋਨਾ ਦਾ ਨਵਾਂ ਰੂਪ ਮਿਲਿਆ

ਦੱਖਣੀ ਅਫਰੀਕਾ ਵਿੱਚ ਕਰੋਨਾ ਦਾ ਨਵਾਂ ਰੂਪ ਮਿਲਿਆ

ਦੱਖਣੀ ਅਫਰੀਕਾ ਵਿੱਚ ਕਰੋਨਾ ਦਾ ਨਵਾਂ ਰੂਪ ਮਿਲਿਆ

ਜੋਹਾਨਸਬਰਗ, 25 ਨਵੰਬਰ

ਦੱਖਣੀ ਅਫਰੀਕਾ ਵਿਚ ਕਰੋਨਾ ਦਾ ਨਵਾਂ ਰੂਪ ਸਾਹਮਣੇ ਆਇਆ ਹੈ। ਇਥੋਂ ਦੇ ਵਿਗਿਆਨੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਰੂਪ ਕਾਫੀ ਖਤਰਨਾਕ ਹੈ। ਉਨ੍ਹਾਂ ਇਸ ਰੂਪ ਨੂੰ ਬੀ.1.1.529 ਨਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਰੋਨਾ ਦੇ ਵਧਦੇ ਮਰੀਜ਼ਾਂ ਦਾ ਕਾਰਨ ਇਹ ਰੂਪ ਹੀ ਹੈ। ਦੂਜੇ ਪਾਸੇ ਵਿਸ਼ਵ ਸਿਹਤ ਸੰਸਥਾ ਨੇ ਕਰੋਨਾਵਾਇਰਸ ਦੇ ਨਵੇਂ ਰੂਪ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਇਸ ਤੋਂ ਇਲਾਵਾ ਭਾਰਤ ਦੇ ਸਿਹਤ ਮੰਤਰਾਲੇ ਨੇ ਰਾਜਾਂ ਨੂੰ ਚੌਕਸ ਕੀਤਾ ਹੈ ਕਿ ਦਸੰਬਰ ਵਿਚ ਕੌਮਾਂਤਰੀ ਪਾਬੰਦੀਆਂ ਹਟਣ ਕਾਰਨ ਵਿਦੇਸ਼ਾਂ ਤੋਂ ਯਾਤਰੀ ਆਉਣਗੇ ਜਿਨ੍ਹਾਂ ਦੀ ਕਰੋਨਾ ਨਿਯਮਾਂ ਅਨੁਸਾਰ ਸਖਤ ਸਕਰੀਨਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਸੂਬਿਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਕਰੋਨਾ ਦੀ ਜਾਂਚ ਵਧਾਈ ਜਾਵੇ ਤੇ ਕਰੋਨਾ ਸਾਵਧਾਨੀਆਂ ਦਾ ਪਾਲਣ ਕੀਤਾ ਜਾਵੇ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …