Home / World / ਦੋ ਦਿਨ ਬਾਅਦ ਮੁੜ ਖੁੱਲ੍ਹੇ ਏ.ਟੀ.ਐਮ

ਦੋ ਦਿਨ ਬਾਅਦ ਮੁੜ ਖੁੱਲ੍ਹੇ ਏ.ਟੀ.ਐਮ

ਦੋ ਦਿਨ ਬਾਅਦ ਮੁੜ ਖੁੱਲ੍ਹੇ ਏ.ਟੀ.ਐਮ

1ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ 500 ਤੇ 1000 ਦੇ ਨੋਟਾਂ ‘ਤੇ 8 ਨਵੰਬਰ ਤੋਂ ਲਾਈ ਪਾਬੰਦੀ ਤੋਂ ਬਾਅਦ ਦੇਸ਼ ਭਰ ਦੇ ਏ.ਟੀ.ਐਮ ਦੋ ਦਿਨ ਬੰਦ ਰਹੇ| ਇਸ ਦੌਰਾਨ ਅੱਜ ਮੁੜ ਤੋਂ ਏ.ਟੀ.ਐਮ ਖੁੱਲ੍ਹਣ ਨਾਲ ਜਿਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ, ਉਥੇ ਏ.ਟੀ.ਐਮ ਦੇ ਬਾਹਰ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਵੀ ਲੱਗ ਗਈਆਂ| ਕਈ ਲੋਕ ਤੜਕੇ ਤੋਂ ਹੀ ਏ.ਟੀ.ਐਮ ਦੇ ਬਾਹਰ ਲਾਈਨਾਂ ਲਗਾ ਕੇ ਖੜ੍ਹੇ ਹੋ ਗਏ|
ਦੂਸਰੇ ਪਾਸੇ ਕਈ ਏ.ਟੀ.ਐਮ ਵਿਚ ਕੈਸ਼ ਖਤਮ ਹੋਣ ਦੀਆਂ ਘਟਨਾਵਾਂ ਵੀ ਵਾਪਰੀਆਂ, ਜਿਸ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ| ਇਸ ਦੌਰਾਨ ਬੈਂਕ ਅਧਿਕਾਰੀਆਂ ਅਤੇ ਕੇਂਦਰ ਸਰਕਾਰ ਨੇ ਲੋਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ| ਜਦੋਂ ਕਿ ਏ.ਟੀ.ਐਮ ਤੋਂ ਇਲਾਵਾ ਲਗਪਗ ਸਾਰੇ ਬੈਂਕਾਂ ਵਿਚ ਹੀ ਅੱਜ ਭੀੜ ਦੇਖਣ ਨੂੰ ਮਿਲੀ| ਹਾਲਾਂਕਿ ਬੈਂਕ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ, ਪਰ ਫਿਰ ਵੀ ਪੁਰਾਣੇ ਨੋਟ ਬੰਦ ਹੋਣ ਕਾਰਨ ਕੱਲ੍ਹ ਅਤੇ ਅੱਜ ਬੈਂਕਾਂ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …