ਸੁਲਤਾਨਪੁਰ ਲੋਧੀ – ਭਾਰਤ ਸਰਕਾਰ ਦਾ ਸਵੱਛ ਭਾਰਤ ਅਭਿਆਨ ਤਾਂ ਹੀ ਕਾਮਯਾਬ ਹੋ ਸਕਦਾ ਜੇਕਰ ਸਾਰੇ ਭਾਰਤਵਾਸੀ ਮਿਲ ਕੇ ਹਵਾ ਪਾਣੀ ਧਰਤੀ ਨੂੰ ਬਚਾਉਣ ਲਈ ਉਪਰਾਲੇ ਕਰਨ। ਇਸ ਅਭਿਆਨ ਦੀ ਕਾਮਯਾਬੀ ਲਈ ਸਾਨੂੰ ਆਪਣੇ ਘਰਾਂ, ਗਲੀਆਂ ਤੇ ਮੁਹੱਲਿਆਂ ਨੂੰ ਸਾਫ ਸੁਥਰਾ ਬਣਾਈ ਰੱਖਣ ਲਈ ਸਾਂਝੇ ਉਦਮ ਕਰਨੇ ਚਾਹੀਦੇ ਹਨ ਤਾਂ ਹੀ ਦੇਸ਼ ਸਵੱਛ ਹੋ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਨਵਾਂ ਨਨਕਾਣਾ ਚੈਰੀਟੇਬਲ ਸਕੂਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅੰਮ੍ਰਿਤਸਰ ਸਥਿਤ ਖੇਤਰੀ ਪ੍ਰਚਾਰ ਇਕਾਈ ਵੱਲੋਂ ਕਰਵਾਏ ਵਿਸ਼ੇਸ ਪ੍ਰਚਾਰ ਮੁਹਿੰਮ ‘ਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲ ਇਸ ਪ੍ਰੋਗਰਾਮ ਦੇ ਮੁਖ ਮਹਿਮਾਨ ਸਨ ਅਤੇ ਸਹਾਇਕ ਕਮਿਸ਼ਨਰ ਸ੍ਰੀਮਤੀ ਪੱਲਵੀ ਇਸ ਦੇ ਵਿਸ਼ੇਸ ਮਹਿਮਾਨ ਸਨ।
ਸੰਤ ਸੀਚੇਵਾਲ ਨੇ ਵਿਸ਼ਵ ਪਾਣੀ ਦਿਵਸ ਮੌਕੇ ਕਿਹਾ ਕਿ ਅਸੀਂ ਦੇਸ਼ ਭਰ ਦੀਆਂ ਨਦੀਆਂ ਨੂੰ ਪਲੀਤ ਕਰ ਮਨੁੱਖਤਾ ਨੂੰ ਖਤਮ ਕਰਨ ਦਾ ਪਾਪ ਕਰ ਹਰੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਨੂੰ ਸਮਾਜ ਦੇ ਸਹਿਯੋਗ ਨਾਲ ਨਿਰਮਲ ਕਰਨ ਦੇ ਪਵਿੱਤਰ ਕਾਰਜ਼ ਤੋਂ ਸੇਧ ਲੈ ਕੇ ਦੇਸ਼ ਭਰ ਦੀਆਂ ਨਦੀਆਂ ਨੂੰ ਸਵੱਛ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਦਰਖਤ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਲਈ ਸਾਰੇ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਸ਼ਮੂਲੀਅਤ ਨਾਲ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਯੋਜਨਾਵਾਂ ਬਣਾ ਉਪਰਾਲੇ ਕਰਨੇ ਚਾਹੀਦੇ ਹਨ।
ਸੂਚਨਾਂ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਕੇਂਦਰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਵੱਧ ਚਡ਼ ਕੇ ਲਾਹਾ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਨੂੰ ਵੀ ਲੋਡ਼ਵੰਦ ਲੋਕਾਂ ਤੱਕ ਪਹੁੰਚ ਕਰਕੇ ਇਨ੍ਹਾਂ ਸਕੀਮਾਂ ਤੋਂ ਜਾਣੂ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਹਰ ਨਾਗਰਿਕ ਸੁਖੀ ਜੀਵਨ ਬਤੀਤ ਕਰ ਸਕੇ।
ਇਸ ਮੌਕੇ ਜ਼ਿਲੇ ਦੇ ਲੀਡ ਬੈਂਕ ਮੈਨੇਜਰ ਸ੍ਰੀ ਕਰਮਜੀਤ ਸਿੰਘ ਨੇ ਲੋਕਾਂ ਨੂੰ ਜਨ ਧਨ ਯੋਜਨਾਵਾਂ, ਸਟੈਂਡ ਅੱਪ ਤੇ ਸਕਿਲ ਇੰਡੀਆ ਯੋਜਨਾਵਾਂ ਅਧੀਂਨ ਦਿੱਤੇ ਜਾਂਦੇ ਕਰਜ਼ਿਆਂ ਬਾਰੇ ਜਾਣਕਾਰੀ ਦਿੱਤੀ। ਸਨਅਤ ਵਿਭਾਗ ਦੇ ਨੁਮਾਇੰਦੇ ਸੰਜੀਵ ਕੁੰਦਰਾ ਨੇ ਪ੍ਰਧਾਨ ਮੰਤਰੀ ਸਵੈ ਰੋਜ਼ਗਾਰ ਯੋਜਨਾਵਾਂ ਤੇ ਚਾਨਣਾ ਪਾਇਆ ਅਤੇ ਕੁਮਾਰੀ ਸੈਵੀ ਸ਼ਰਮਾਂ ਨੇ ਸਵੱਛ ਭਾਰਤ ਅਭਿਆਨ ਬਾਰੇ ਜਾਣਕਾਰੀ ਦਿੱਤੀ। ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਸਮਾਗਮ ਵਿੱਚ ਹਾਜ਼ਰ ਹੋਏ ਲੋਕਾਂ ਨੂੰ ਸਾਰੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਹਾ ਲੈਣ ਲਈ ਅੱਗੇ ਹੋਣ ਦੀ ਪ੍ਰੇਰਨਾਂ ਦਿੱਤੀ। ਤਕਨੀਕੀ ਸਹਾਇਕ ਕਵੀਸ਼ ਦੱਤ ਨੇ ਵੀ ਵੱਖ ਵੱਖ ਯੋਜਨਾਵਾਂ ਤੋਂ ਜਾਣੂ ਕਰਵਾਇਆ।
ਵਿਸ਼ੇਸ ਪ੍ਰਚਾਰ ਮੁਹਿੰਮ ਸੈਮੀਨਾਰ ਤੋਂ ਪਹਿਲਾ ਨਵਾਂ ਨਨਕਾਣਾ ਚੈਰੀਟੇਬਲ ਸਕੂਲ਼ ਤੋਂ ਪਵਿੱਤਰ ਸ਼ਹਿਰ ਵਿੱਚ ‘ਬੇਟੀ ਬਚਾਉ ਬੇਟੀ ਪਡ਼ਾਉ’ ਅਤੇ ਸਵੱਛ ਭਾਰਤ ਅਭਿਆਨ ਬਾਰੇ ਜਾਗਰੂਕ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੁਖਜੀਤ ਸਿੰਘ, ਨਵਾਂ ਨਨਕਾਣਾ ਚੈਰੀਟੇਬਲ ਸਕੂਲ਼ ਦੇ ਵਿਦਿਆਰਥੀ ਅਤੇ ਇਲਾਕੇ ਦੇ ਲੋਕ ਵੀ ਸ਼ਾਮਿਲ ਹੋਏ।
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …
Asian Tribune Your Multilingual Newspaper covering World and local news News