Home / Punjabi News / ਦੇਸ਼ ’ਚ ਸਾਲ 2020-21 ਦੌਰਾਨ 20 ਹਜ਼ਾਰ ਤੋਂ ਜ਼ਿਅਦਾ ਸਕੂਲ ਬੰਦ ਹੋਏ, ਅਧਿਆਪਕਾਂ ਦੀ ਗਿਣਤੀ ਘਟੀ: ਸਿੱਖਿਆ ਮੰਤਰਾਲਾ

ਦੇਸ਼ ’ਚ ਸਾਲ 2020-21 ਦੌਰਾਨ 20 ਹਜ਼ਾਰ ਤੋਂ ਜ਼ਿਅਦਾ ਸਕੂਲ ਬੰਦ ਹੋਏ, ਅਧਿਆਪਕਾਂ ਦੀ ਗਿਣਤੀ ਘਟੀ: ਸਿੱਖਿਆ ਮੰਤਰਾਲਾ

ਨਵੀਂ ਦਿੱਲੀ, 3 ਨਵੰਬਰ

ਸਾਲ 2020-21 ਦੌਰਾਨ ਦੇਸ਼ ਭਰ ਵਿੱਚ 20,000 ਤੋਂ ਵੱਧ ਸਕੂਲ ਬੰਦ ਹੋ ਗਏ, ਜਦੋਂ ਕਿ ਅਧਿਆਪਕਾਂ ਦੀ ਗਿਣਤੀ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 1.95 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਿੱਖਿਆ ਮੰਤਰਾਲੇ ਦੀ ਨਵੀਂ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ। ਭਾਰਤ ਵਿੱਚ ਸਕੂਲੀ ਸਿੱਖਿਆ ਲਈ ਸਾਂਝੀ ਜ਼ਿਲ੍ਹਾ ਸਿੱਖਿਆ ਸੂਚਨਾ ਪ੍ਰਣਾਲੀ ਪਲੱਸ (ਯੂਡੀਆਈਐੱਸਈ-ਪਲੱਸ) ਦੀ ਰਿਪੋਰਟ 2021-22 ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਿਰਫ 44.85 ਪ੍ਰਤੀਸ਼ਤ ਸਕੂਲਾਂ ਵਿੱਚ ਕੰਪਿਊਟਰ ਦੀ ਸਹੂਲਤ ਹੈ, ਜਦੋਂ ਕਿ 34 ਪ੍ਰਤੀਸ਼ਤ ਕੋਲ ਇੰਟਰਨੈਟ ਕੁਨੈਕਸ਼ਨ ਹੈ। ਅੱਜ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ,’2021-22 ਵਿੱਚ ਸਕੂਲਾਂ ਦੀ ਕੁੱਲ ਗਿਣਤੀ 14.89 ਲੱਖ ਹੈ, ਜਦੋਂ ਕਿ 2020-21 ਵਿੱਚ ਉਨ੍ਹਾਂ ਦੀ ਗਿਣਤੀ 15.09 ਲੱਖ ਸੀ।’


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …