Home / Punjabi News / ਦਿੱਲੀ ਵਿਧਾਨ ਸਭਾ ਤੋਂ ਵਿਜੇਂਦਰ ਗੁਪਤਾ ਤੇ ਸਿਰਸਾ 2 ਦਿਨਾਂ ਲਈ ਸਸਪੈਂਡ, ਧਰਨੇ ‘ਤੇ ਬੈਠੇ

ਦਿੱਲੀ ਵਿਧਾਨ ਸਭਾ ਤੋਂ ਵਿਜੇਂਦਰ ਗੁਪਤਾ ਤੇ ਸਿਰਸਾ 2 ਦਿਨਾਂ ਲਈ ਸਸਪੈਂਡ, ਧਰਨੇ ‘ਤੇ ਬੈਠੇ

ਦਿੱਲੀ ਵਿਧਾਨ ਸਭਾ ਤੋਂ ਵਿਜੇਂਦਰ ਗੁਪਤਾ ਤੇ ਸਿਰਸਾ 2 ਦਿਨਾਂ ਲਈ ਸਸਪੈਂਡ, ਧਰਨੇ ‘ਤੇ ਬੈਠੇ

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ‘ਚ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਅਤੇ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੂੰ ਸਦਨ ਤੋਂ 2 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਸਪੀਕਰ ਰਾਮ ਨਿਵਾਸ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਪਹਿਲਾਂ ਚਿਤਾਵਨੀ ਦਿੱਤੀ ਅਤੇ ਫਿਰ ਸਿਰਸਾ ਨੂੰ ਮਾਰਸ਼ਲ ਆਊਟ ਕਰਵਾ ਦਿੱਤਾ। ਇਸ ਤੋਂ ਇਲਾਵਾ ਵਿਜੇਂਦਰ ਗੁਪਤਾ ਨੂੰ ਵੀ ਸਦਨ ਤੋਂ ਬਾਹਰ ਕਰ ਦਿੱਤਾ ਗਿਆ। ਕੇਜਰੀਵਾਲ ਦੇ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੇ
ਕਾਰਵਾਈ ਤੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਵਿਰੋਧੀ ਨੇਤਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠ ਗਏ। ਉਨ੍ਹਾਂ ਨੇ ਕਿਹਾ,”ਅਸੀਂ ਧਾਰਾ-370 ਨੂੰ ਹਟਾਉਣ ਨੂੰ ਲੈ ਕੇ ਵਧਾਈ ਪ੍ਰਸਤਾਵ ਲਿਆਉਣਾ ਚਾਹੁੰਦੇ ਸੀ ਪਰ ਸਾਨੂੰ ਅਜਿਹਾ ਨਹੀਂ ਕਰਨ ਦਿੱਤਾ ਗਿਆ। ਮੈਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਅਤੇ ਸਿਰਸਾ ਨੂੰ ਮਾਰਸ਼ਲ ਆਊਟ ਕਰ ਦਿੱਤਾ ਗਿਆ।” ਆਪਣੀ ਮੰਗ ‘ਤੇ ਅੜੇ ਰਹਿਣ ਕਾਰਨ ਕੀਤਾ ਸਸਪੈਂਡ
ਦਰਅਸਲ ਵਿਜੇਂਦਰ ਗੁਪਤਾ, ਮਨਜਿੰਦਰ ਸਿੰਘ ਸਿਰਸਾ, ਜਗਦੀਸ਼ ਪ੍ਰਧਾਨ ਅਤੇ ਓਮ ਪ੍ਰਕਾਸ਼ ਸ਼ਰਮਾ ਧੰਨਵਾਦ ਪ੍ਰਸਤਾਵ ਦੀ ਮੰਗ ਕਰ ਰਹੇ ਸਨ ਪਰ ਸਪੀਕਰ ਨੇ ਮਨਜ਼ੂਰੀ ਨਹੀਂ ਦਿੱਤੀ। ਇਸ ਤੋਂ ਬਾਅਦ ਸਪੀਕਰ ਅਤੇ ਇਨ੍ਹਾਂ ਨੇਤਾਵਾਂ ‘ਚ ਬਹਿਸ ਹੋਈ। ਸਪੀਕਰ ਨੇ ਕਿਹਾ ਕਿ ਇਸ ਲਈ ਸਮੇਂ ਨਹੀਂ ਹੈ ਅਤੇ ਮੁੱਖ ਮੰਤਰੀ ਪਹਿਲਾਂ ਹੀ ਇਸ ਦਾ ਸਮਰਥਨ ਕਰ ਚੁਕੇ ਹਨ। ਆਪਣੀ ਮੰਗ ‘ਤੇ ਅੜੇ ਰਹਿਣ ਕਾਰਨ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …