Home / Punjabi News / ਦਿੱਲੀ ਦੇ ਦੂਰ ਦਰਸ਼ਨ ਭਵਨ ‘ਚ ਲੱਗੀ ਅੱਗ, ਪਾ ਲਿਆ ਗਿਆ ਕਾਬੂ

ਦਿੱਲੀ ਦੇ ਦੂਰ ਦਰਸ਼ਨ ਭਵਨ ‘ਚ ਲੱਗੀ ਅੱਗ, ਪਾ ਲਿਆ ਗਿਆ ਕਾਬੂ

ਨਵੀਂ ਦਿੱਲੀ— ਮੁੰਬਈ ਦੇ ਬਾਅਦ ਹੁਣ ਦਿੱਲੀ ਦੇ ਦੂਰ ਦਰਸ਼ਨ ਭਵਨ ‘ਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ 8 ਫਾਇਰ ਇੰਜਨ ਨੂੰ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਹੁਣ ਤੱਕ ਇਸ ‘ਚ ਕਿਸੇ ਵੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਦੂਰ ਦਰਸ਼ਨ ਭਵਨ ਕੇਂਦਰੀ ਦਿੱਲੀ ਦੇ ਮੰਡੀ ਹਾਊਸ ਨੇੜੇ ਸਥਿਤ ਹੈ। ਦੂਰ ਦਰਸ਼ਨ ਭਵਨ ਦੇ ਏ.ਸੀ. ਪਲਾਂਟ ‘ਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਦਿੱਲੀ ਫਾਇਰ ਬਿਗ੍ਰੇਡ ਸੇਵਾ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ 12.50 ਮਿੰਟ ‘ਤੇ ਫੋਨ ਕਰਕੇ ਅੱਗ ਦੀ ਸੂਚਨਾ ਮਿਲੀ। ਜਿਸ ਦੇ ਬਾਅਦ ਫਾਇਰ ਬਿਗ੍ਰੇਡ ਦੀਆਂ ਪੰਜ ਗੱਡੀਆਂ ਘਟਨਾ ਸਥਾਨ ‘ਤੇ ਭੇਜੀਆਂ ਗਈਆਂ ਅਤੇ 10 ਮਿੰਟ ਦੇ ਅੰਦਰ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੂਰ ਦਰਸ਼ਨ ਭਵਨ ਦੇ ਏ.ਸੀ.ਸਥਿਤ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਇਸ ਤੋਂ ਪਹਿਲਾਂ ਅੱਜ ਹੀ ਮੁੰਬਈ ‘ਚ ਅੱਗ ਲੱਗੀ ਸੀ, ਜਿਸ ‘ਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

Check Also

ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …