Home / Punjabi News / ਦਿੱਲੀ: ਆਈਐੱਸਆਈਐੱਸ ਦਾ ਲੋੜੀਂਦਾ ਅਤਿਵਾਦੀ ਗ੍ਰਿਫ਼ਤਾਰ

ਦਿੱਲੀ: ਆਈਐੱਸਆਈਐੱਸ ਦਾ ਲੋੜੀਂਦਾ ਅਤਿਵਾਦੀ ਗ੍ਰਿਫ਼ਤਾਰ

ਨਵੀਂ ਦਿੱਲੀ, 9 ਅਗਸਤ

ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅਤਿਵਾਦੀ ਸੰਗਠਨ ‘ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ’ ਦੇ ਪੁਣੇ ਮਾਡਿਊਲ ਦੇ ਇਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਲੋੜੀਂਦੇ ਅਤਿਵਾਦੀ ਦਾ ਨਾਮ ਰਿਜ਼ਵਾਨ ਅਬਦੁਲ ਹਾਜੀ ਅਲੀ ਹੈ ਅਤੇ ਇਹ ਦਿੱਲੀ ਦੇ ਦਰੀਆਗੰਜ ਇਲਾਕੇ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਗੁਪਤ ਸੂਚਨਾ ਦੇ ਅਧਾਰ ’ਤੇ ਦਿੱਲੀ-ਫਰੀਦਾਬਾਦ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਦੌਰਾਨ ਅਤਿਵਾਦੀ ਕੋਲੋਂ ਇਕ ਨਾਜਾਇਜ਼ ਅਸਲ੍ਹਾ ਵੀ ਬਰਾਮਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਐੱਨਆਈਏ ਵੱਲੋਂ ਇਸ ਅਤਿਵਾਦੀ ’ਤੇ ਤਿੰਨ ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੋਇਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅਤਿਵਾਦੀ ਰਿਜ਼ਵਾਨ ਦਿੱਲੀ ਐੱਨਸੀਆਰ ਦੇ ਕੁੱਝ ਵੀਆਈਪੀਜ਼ ਹਮਲਾ ਕਰਨ ਦੀ ਕੋਸ਼ਿਸ਼ ਵਿਚ ਸੀ। -ਪੀਟੀਆਈ

The post ਦਿੱਲੀ: ਆਈਐੱਸਆਈਐੱਸ ਦਾ ਲੋੜੀਂਦਾ ਅਤਿਵਾਦੀ ਗ੍ਰਿਫ਼ਤਾਰ appeared first on Punjabi Tribune.


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …