Home / Punjabi News / ਦਿਮਾਗ ‘ਚ ਹਾਰ ਦਾ ਡਰ ਬੈਠਣ ਕਾਰਨ ਕਾਂਗਰਸ ਬਣਾ ਰਹੀ ਹੈ EVM ਦਾ ਬਹਾਨਾ : ਸ਼ਾਹ

ਦਿਮਾਗ ‘ਚ ਹਾਰ ਦਾ ਡਰ ਬੈਠਣ ਕਾਰਨ ਕਾਂਗਰਸ ਬਣਾ ਰਹੀ ਹੈ EVM ਦਾ ਬਹਾਨਾ : ਸ਼ਾਹ

ਦਿਮਾਗ ‘ਚ ਹਾਰ ਦਾ ਡਰ ਬੈਠਣ ਕਾਰਨ ਕਾਂਗਰਸ ਬਣਾ ਰਹੀ ਹੈ EVM ਦਾ ਬਹਾਨਾ : ਸ਼ਾਹ

ਕੋਡੀਨਾਰ— ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਦਿਮਾਗ ‘ਚ ਹਾਰ ਦਾ ਡਰ ਬੈਠਣ ਕਾਰਨ ਕਾਂਗਰਸ ਹੁਣ ਤੋਂ ਈ.ਵੀ.ਐੱਮ. ਦਾ ਬਹਾਨਾ ਬਣਾਉਣ ਲੱਗੀ ਹੈ। ਸ਼ਾਹ ਨੇ ਗੁਜਰਾਤ ਦੇ ਕੋਡੀਨਾਰ ‘ਚ ਇਕ ਚੋਣਾਵੀ ਸਭਾ ‘ਚ ਕਿਹਾ ਕਿ ਅਜੇ ਇਕ ਪੜਾਅ ਦੀਆਂ ਚੋਣਾਂ ਹੀ ਹੋਈਆਂ ਹਨ, ਹੁਣ ਤੋਂ ਕਾਂਗਰਸ ਈ.ਵੀ.ਐੱਮ. ਦਾ ਬਹਾਨਾ ਬਣਾਉਣ ਲੱਗੀ ਹੈ। ਉਹ ਹਾਰ ਨੂੰ ਪਛਾਣ ਗਈ ਹੈ ਅਤੇ ਇਸ ਲਈ ਕਹਿ ਰਹੀ ਹੈ ਕਿ ਭਾਜਪਾ ਈ.ਵੀ.ਐੱਮ. ਦੇ ਚੱਲਦੇ ਜਿੱਤੇਗੀ। ਤਿੰਨ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ‘ਚ ਵੀ ਈ.ਵੀ.ਐੱਮ. ਦੀ ਵਰਤੋਂ ਹੋਈ ਸੀ ਅਤੇ ਕਾਂਗਰਸ ਉੱਥੇ ਜਿੱਤੀ ਸੀ। ਜੇਕਰ ਈ.ਵੀ.ਐੱਮ. ‘ਚ ਗੜਬੜੀ ਹੈ ਤਾਂ ਕਾਂਗਰਸ ਨੇ ਉੱਥੇ ਆਪਣੀਆਂ ਸਰਕਾਰਾਂ ਨੂੰ ਸਹੁੰ ਕਿਉਂ ਚੁਕਾਈ। ਜਿੱਥੇ ਉਹ ਜਿੱਤ ਜਾਣ, ਉੱਥੇ ਤਾਂ ਈ.ਵੀ.ਐੱਮ. ਚੰਗੇ ਹਨ ਪਰ ਜਦੋਂ ਹਾਰ ਹੋਈ ਤਾਂ ਈ.ਵੀ.ਐੱਮ. ਬੁਰੇ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਨਹੀਂ ਲੱਗ ਰਿਹਾ ਹੈ ਕਿ ਇਸ ਨੂੰ ਕੀ ਕਰਨਾ ਚਾਹੀਦਾ। ਇਹ ਝੂਠ ਬੋਲਣ ਅਤੇ ਜ਼ੋਰ ਨਾਲ ਬੋਲਣ ਦਾ ਕੰਮ ਕਰ ਰਹੀ ਹੈ। ਅਜੇ ਹਾਲ ‘ਚ ਸੁਪਰੀਮ ਕੋਰਟ ਦੇ ਰਾਫੇਲ ਸੰਬੰਧੀ ਇਕ ਫੈਸਲੇ ਬਾਰੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੋਰਟ ਨੇ ਸਰਕਾਰ ਨੂੰ ਫਟਕਾਰ ਲਗਾਈ ਹੈ। ਅਸਲ ‘ਚ ਇਹ ਗੱਲ ਸੀ ਹੀ ਨਹੀਂ। ਕੋਰਟ ਨੇ ਸਿਰਫ ਇਕ ਇਤਰਾਜ਼ ਨੂੰ ਤਕਨੀਕੀ ਰੂਪ ਨਾਲ ਦੂਰ ਕੀਤਾ ਸੀ। ਅੱਜ ਸਾਡੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਜੀ ਨੇ ਕੋਰਟ ‘ਚ ਇਹ ਮਾਮਲਾ ਚੁੱਕਿਆ ਅਤੇ ਕੋਰਟ ਨੇ ਰਾਹੁਲ ਨੂੰ ਨੋਟਿਸ ਦੇ ਕੇ ਉਨ੍ਹਾਂ ਤੋਂ ਸਪੱਸ਼ਟੀਕਰਨ ਅਤੇ ਜਵਾਬ ਤਲੱਬ ਕੀਤਾ ਹੈ।
ਕਾਂਗਰਸ ਦਫ਼ਤਰ ‘ਚ ਸੀ ਪਾਕਿ ਵਰਗਾ ਮਾਤਮ ਦਾ ਮਾਹੌਲ
ਸ਼ਾਹ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ‘ਚ ਅੱਤਵਾਦੀ ਕੈਂਪ ‘ਤੇ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਜਦੋਂ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਸੀ, ਉਦੋਂ ਕਾਂਗਰਸ ਦਫ਼ਤਰ ‘ਚ ਪਾਕਿਸਤਾਨ ਵਰਗਾ ਮਾਤਮ ਦਾ ਮਾਹੌਲ ਸੀ। ਇਸ ਦੇ ਇਕ ਸੀਨੀਅਰ ਨੇਤਾ ਸੈਮ ਪਿਤ੍ਰੋਦਾ 4-5 ਅੱਤਵਾਦੀਆਂ ਦੀ ਪੁਲਵਾਮਾ ‘ਚ ਕਾਰਵਾਈ ਲਈ ਪਾਕਿਸਤਾਨ ਵਿਰੁੱਧ ਵੱਡੀ ਕਾਰਵਾਈ ਨਾ ਕਰਨ ਦੀ ਵਕਾਲਤ ਕਰ ਰਹੇ ਸਨ। ਉਨ੍ਹਾਂ ਨੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਦੇ ਕਸ਼ਮੀਰ ਲਈ ਵੱਖ ਪ੍ਰਧਾਨ ਮੰਤਰੀ ਸੰਬੰਧੀ ਬਿਆਨ ਅਤੇ ਉੱਤਰ ਪ੍ਰਦੇਸ਼ ਦੀ ਰਾਮਗੜ੍ਹ ਸੀਟ ‘ਤੇ ਸਪਾ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਆਜ਼ਮ ਖਾਨ ਦੀ ਭਾਜਪਾ ਦੀ ਮਹਿਲਾ ਉਮੀਦਵਾਰ ਜਯਾ ਪ੍ਰਦਾ ਬਾਰੇ ਕੀਤੀ ਗਈ ਟਿੱਪਣੀ ‘ਤੇ ਸ਼੍ਰੀ ਗਾਂਧੀ ਦੀ ਚੁੱਪੀ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਨੇ ਸਪਾ, ਬਸਪਾ ਅਤੇ ਆਜ਼ਮ ਖਾਨ ਤੋਂ ਦੇਸ਼ ਦੀਆਂ ਕਰੋੜਾਂ ਔਰਤਾਂ ਦੇ ਅਪਮਾਨ ਲਈ ਮੁਆਫ਼ੀ ਦੀ ਵੀ ਮੰਗ ਕੀਤੀ।
ਮੋਦੀ ਸਰਕਾਰ ਦੀਆਂ ਦੱਸੀਆਂ ਉਪਲੱਬਧੀਆਂ
ਸ਼ਾਹ ਨੇ ਮੋਦੀ ਸਰਕਾਰ ਦੀਆਂ ਵੱਖ-ਵੱਖ ਉਪਲੱਬਧੀਆਂ ਦੀ ਵੀ ਵਿਸਥਾਰ ਨਾਲ ਚਰਚਾ ਕੀਤੀ, ਜਿਸ ‘ਚ ਪਿਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿਵਾਉਣ ਅਤੇ ਗੈਰ-ਰਾਖਵਾਂਕਰਨ ਵਰਗ ਦੇ ਗਰੀਬਾਂ ਨੂੰ 10 ਫੀਸਦੀ ਰਾਖਵਾਂਕਰਨ ਦਿਵਾਉਣ ਦਾ ਵੀ ਜ਼ਿਕਰ ਕੀਤਾ ਅਤੇ ਦੇਸ਼ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਉਪਲੱਬਧੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ ਹੀ ਦੇਸ਼ ਨੂੰ ਸੁਰੱਖਿਅਤ ਰੱਖ ਸਕਦੇ ਹਨ। ਕਾਂਗਰਸ ਤਾਂ ਵੋਟ ਲਈ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਵੀ ਸਮਝੌਤਾ ਕਰ ਰਹੀ ਹੈ। ਭਾਜਪਾ ਕਸ਼ਮੀਰ ਨੂੰ ਦੇਸ਼ ਤੋਂ ਵੱਖ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਇਸ ਸਮੇਂ ਜਿਸ ਤਰ੍ਹਾਂ ਦਾ ਮਾਹੌਲ ਹੈ, ਉਸ ਨਾਲ ਨਰਿੰਦਰ ਮੋਦੀ ਦੀ ਸੱਤਾ ਵਾਪਸੀ ਤੈਅ ਹੈ। ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਨੂੰ ਇਕ ਵਾਰ ਫਿਰ ਸਾਰੀਆਂ 26 ਲੋਕ ਸਭਾ ਸੀਟਾਂ ‘ਤੇ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …