Home / Punjabi News / ਥੱਪੜ ਕਾਂਡ ਮਗਰੋਂ ਵਧਾਈ ਗਈ ਕੇਜਰੀਵਾਲ ਦੀ ਸੁਰੱਖਿਆ

ਥੱਪੜ ਕਾਂਡ ਮਗਰੋਂ ਵਧਾਈ ਗਈ ਕੇਜਰੀਵਾਲ ਦੀ ਸੁਰੱਖਿਆ

ਥੱਪੜ ਕਾਂਡ ਮਗਰੋਂ ਵਧਾਈ ਗਈ ਕੇਜਰੀਵਾਲ ਦੀ ਸੁਰੱਖਿਆ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਸ਼ਨੀਵਾਰ ਨੂੰ ਦਿੱਲੀ ਵਿਖੇ ਰੋਡ ਸ਼ੋਅ ਦੌਰਾਨ ਇਕ ਸ਼ਖਸ ਵਲੋਂ ਥੱਪੜ ਮਾਰਿਆ ਗਿਆ ਸੀ। ਇਸ ਥੱਪੜ ਕਾਂਡ ਮਗਰੋਂ ਕੇਜਰੀਵਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੁਣ ਉਨ੍ਹਾਂ ਦੇ ਅੱਗੇ-ਪਿੱਛੇ 6-6 ਸੁਰੱਖਿਆ ਕਰਮੀਆਂ ਦਾ ਘੇਰਾ ਮੌਜੂਦ। ਰੋਡ ਸ਼ੋਅ ਦੌਰਾਨ ਕੇਜਰੀਵਾਲ ਦੀ ਗੱਡੀ ਨੇੜੇ ਲੋਕ ਘੱਟ ਅਤੇ ਸੁਰੱਖਿਆ ਕਰਮੀ ਜ਼ਿਆਦਾ ਹੋਣਗੇ। ਖਾਸ ਗੱਲ ਇਹ ਹੈ ਕਿ ਰੋਡ ਸ਼ੋਅ ਜਾਂ ਜਨ ਸਭਾ ਦੌਰਾਨ ਜੇਕਰ ਉਨ੍ਹਾਂ ਨੂੰ ਕੋਈ ਹਾਰ ਪਾਉਣ, ਹੱਥ ਮਿਲਾਉਣ ਜਾਂ ਮਿਲਣ ਲਈ ਆਉਂਦਾ ਹੈ ਤਾਂ ਪਹਿਲਾਂ ਉਸ ਦੀ ਸੁਰੱਖਿਆ ਜਾਂਚ ਹੋਵੇਗੀ। ਇੱਥੇ ਦੱਸ ਦੇਈਏ ਕਿ ਕੇਜਰੀਵਾਲ ਨੂੰ ਪਹਿਲਾਂ ਹੀ ਜ਼ੈਡ ਸੁਰੱਖਿਆ ਹਾਸਲ ਹੈ।

ਇਸ ਤੋਂ ਇਲਾਵਾ ਕੇਜਰੀਵਾਲ ਦੇ ਸੁਰੱਖਿਆ ਘੇਰੇ ਤੋਂ ਗਰੀਨ ਸਿਗਨਲ ਮਿਲਣ ਤੋਂ ਬਾਅਦ ਹੀ ਕੋਈ ਕੇਜਰੀਵਾਲ ਕੋਲ ਜਾ ਸਕੇਗਾ। ਜਨਤਕ ਸਭਾ ਦੌਰਾਨ ਨੇੜੇ ਦੀਆਂ ਉੱਚੀਆਂ ਇਮਾਰਤਾਂ ਦੀਆਂ ਛੱਤਾਂ ‘ਤੇ ਸੁਰੱਖਿਆ ਕਰਮੀ ਮੌਜੂਦ ਰਹਿਣਗੇ। ਕੇਜਰੀਵਾਲ ਦੀ ਸਹਿਮਤੀ ਤੋਂ ਬਿਨਾਂ ਕੋਈ ਉਨ੍ਹਾਂ ਨਾਲ ਗੱਡੀ ਵਿਚ ਸਵਾਰ ਨਹੀਂ ਹੋਵੇਗਾ। ਜੇਕਰ ਕੇਜਰੀਵਾਲ ਰੋਡ ਸ਼ੋਅ ਕਰਨ ਜਾ ਰਹੇ ਹਨ ਤਾਂ ਉਸ ਦੌਰਾਨ ਖੁੱਲ੍ਹੀ ਜੀਪ ‘ਚ ਹਨ ਤਾਂ ਗੱਡੀ ਵਿਚ ਦਿੱਲੀ ਪੁਲਸ ਸਕਿਓਰਿਟੀ ਯੂਨਿਟ ਦੇ ਦੋ ਜਵਾਨ ਪਿੱਛੇ ਅਤੇ ਦੋ ਅੱਗੇ ਸਵਾਰ ਹੋਣਗੇ। ਇਸ ਤੋਂ ਇਲਾਵਾ 4 ਜਵਾਨ ਗੱਡੀ ਦੇ ਪਿੱਛੇ, 6 ਜਵਾਨ ਗੱਡੀ ਦੇ ਦੋਹਾਂ ਸਾਈਡ ਅਤੇ 4 ਜਵਾਨ ਗੱਡੀ ਦੇ ਅੱਗੇ ਘੇਰਾ ਬਣਾ ਕੇ ਚੱਲਣਗੇ।

 

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …