Home / Punjabi News / ਤੇਲੰਗਾਨਾ ਪਣਬਿਜਲੀ ਪਲਾਂਟ ‘ਚ ਲੱਗੀ ਭਿਆਨਕ ਅੱਗ, 9 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਤੇਲੰਗਾਨਾ ਪਣਬਿਜਲੀ ਪਲਾਂਟ ‘ਚ ਲੱਗੀ ਭਿਆਨਕ ਅੱਗ, 9 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਤੇਲੰਗਾਨਾ ਪਣਬਿਜਲੀ ਪਲਾਂਟ ‘ਚ ਲੱਗੀ ਭਿਆਨਕ ਅੱਗ, 9 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਹੈਦਰਾਬਾਦ- ਤੇਲੰਗਾਨਾ-ਆਂਧਰਾ ਪ੍ਰਦੇਸ਼ ਸਰਹੱਦ ‘ਤੇ ਜ਼ਮੀਨ ਦੇ ਅੰਦਰ ਬਣੇ ਸ਼੍ਰੀਸੈਲਮ ਪਣਬਿਜਲੀ ਪਲਾਂਟ ‘ਚ ਵੀਰਵਾਰ ਰਾਤ ਅੱਗ ਲੱਗਣ ਨਾਲ ਇਸ ‘ਚ 9 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

Image Courtesy :jagbani(punjabkesar)

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਸੰਘਣਾ ਧੂੰਆਂ ਨਿਕਲ ਰਿਹਾ ਹੈ ਅਤੇ ਇਸ ਕਾਰਨ ਬਚਾਅ ਕਰਮੀ ਅੰਦਰ ਨਹੀਂ ਜਾ ਪਾ ਰਹੇ ਹਨ। ਨਗਰਕੁਰਨੂਲ ਦੇ ਜ਼ਿਲ੍ਹਾ ਅਧਿਕਾਰੀ ਐੱਲ. ਸ਼ਰਮਨ ਨੇ ਦੱਸਿਆ ਕਿ ਤਿੰਨ ਅੱਗ ਬੁਝਾਊ ਵਾਹਨ ਪਲਾਂਟ ਦੇ ਕੰਪਲੈਕਸ ਅੰਦਰੋਂ ਨਿਕਲ ਰਹੇ ਧੂੰਏਂ ਨੂੰ ਹਟਾਉਣ ਦੇ ਕੰਮ ‘ਚ ਲੱਗੇ ਹਨ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਆਪਣੇ ਮੰਤਰੀ ਮੰਡਲੀ ਸਹਿਯੋਗੀਆਂ ਨਾਲ ਬਚਾਅ ਕੰਮ ਦਾ ਜਾਇਜ਼ਾ ਲੈ ਰਹੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਆਫ਼ਤ ਰਾਹਤ ਫੋਰਸ ਤੋਂ ਬਚਾਅ ਕੰਮ ‘ਚ ਸਹਿਯੋਗ ਦੇਣ ਲਈ ਕਿਹਾ ਹੈ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, 10 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ‘ਚੋਂ 6 ਦਾ ਸ਼੍ਰੀਸ਼ੈਲਮ ਦੇ ਇਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਲੇ ਵੀ 9 ਲੋਕਾਂ ਦੇ ਫਸੇ ਹੋਣ ਦੀ ਖਬਰ ਹੈ। ਅੱਗ ਬੁਝਾਊ ਗੱਡੀਆਂ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ‘ਚ ਲੱਗੀਆਂ ਹੋਈਆਂ ਹਨ। ਜਿਸ ਦੌਰਾਨ ਇਹ ਹਾਦਸਾ ਹੋਇਆ, ਤੇਲੰਗਾਨਾ ਦੇ ਸਟੇਟ ਜੈਨਰੇਟਰ ਦੇ ਇੰਜੀਨੀਅਰ ਆਪਣਾ ਰੂਟੀਨ ਕੰਮ ਕਰ ਰਹੇ ਸਨ। ਮੌਕੇ ‘ਤੇ ਮੌਜੂਦ ਡਿਊਟੀ ਅਫ਼ਸਰ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਲਾਈਟ ਜਾਣ ਕਾਰਨ ਉਹ ਇਸ ‘ਚ ਅਸਫ਼ਲ ਸਾਬਤ ਹੋਇਆ।

News Credit :jagbani(punjabkesar)

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …