ਹੈਦਰਾਬਾਦ— ਕਾਂਗਰਸ ਨੇ ਤੇਲੰਗਾਨਾ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਹੁਣ ਤੱਕ ਸਹੁੰ ਨਾ ਚੁੱਕਣ ਨੂੰ ਲੈ ਕੇ ਕੇ. ਚੰਦਰਸ਼ੇਖਰ ਰਾਵ ਦੀ ਅਗਵਾਈ ਵਾਲੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਤੇਲੰਗਾਨਾ ਮਾਮਲਿਆਂ ‘ਚ ਕਾਂਗਰਸ ਇੰਚਾਰਜ ਆਰ.ਸੀ. ਖੂੰਟੀਆ ਨੇ ਕਿਹਾ,”ਦੇਸ਼ ਦੇ ਇਤਿਹਾਸ ‘ਚ ਕੀ ਅਜਿਹਾ ਕੋਈ ਰਾਜ ਤਲਾਸ਼ ਸਕਦੇ ਹਨ, ਜਿੱਥੇ ਨਤੀਜੇ ਐਲਾਨ ਹੋਣ ਦੇ 18 ਦਿਨ ਬਾਅਦ ਵੀ ਵਿਧਾਇਕਾਂ ਨੇ ਸਹੁੰ ਨਾ ਚੁੱਕੀ ਹੋਵੇ।” ਉਨ੍ਹਾਂ ਨੇ ਕਿਹਾ,”ਇਸ ‘ਤੇ ਦੇਸ਼ ਦਾ ਧਿਆਨ ਜਾਣਾ ਚਾਹੀਦਾ ਹੈ ਕਿ ਨਤੀਜੇ ਆਏ 18 ਦਿਨ ਹੋ ਚੁਕੇ ਹਨ ਪਰ ਵਿਧਾਇਕਾਂ ਨੇ ਸਹੁੰ ਨਹੀਂ ਚੁੱਕੀ ਹੈ। ਮੰਤਰੀ ਮੰਡਲ ਦਾ ਗਠਨ ਨਹੀਂ ਹੋਇਆ ਹੈ। ਇਹ ਸਭ ਕੀ ਹੈ, 18 ਦਿਨਾਂ ਬਾਅਦ ਵੀ ਕਿਸੇ ਨੇ ਸਹੁੰ ਨਹੀਂ ਚੁਕੀ ਹੈ।”
ਪ੍ਰਦੇਸ਼ ਦੀ 119 ਮੈਂਬਰੀ ਵਿਧਾਨ ਸਭਾ ਲਈ 7 ਦਸੰਬਰ ਨੂੰ ਵੋਟਿੰਗ ਹੋਈ ਸੀ ਅਤੇ 11 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਈ ਸੀ। ਚੋਣਾਂ ‘ਚ 88 ਸੀਟਾਂ ਜਿੱਤ ਕੇ ਟੀ.ਆਰ.ਐੱਸ. ਨੇ ਵਾਪਸੀ ਕੀਤੀ। ਮੁੱਖ ਵਿਰੋਧੀ ਕਾਂਗਰਸ ਨੂੰ ਸਿਰਫ 19 ਸੀਟਾਂ ਨਾਲ ਸੰਤੋਸ਼ ਕਰਨਾ ਪਿਆ। ਰਾਵ ਨੇ 13 ਦਸੰਬਰ ਨੂੰ ਸਹੁੰ ਚੁੱਕੀ ਸੀ। ਵਿਧਾਨ ਪ੍ਰੀਸ਼ਦ ਦੇ ਮੈਂਬਰ ਮੁਹੰਮਦ ਮਹਿਮੂਦ ਅਲੀ ਹੀ ਇਕਮਾਤਰ ਮੰਤਰੀ ਹਨ, ਜਿਨ੍ਹਾਂ ਨੇ ਸਹੁੰ ਚੁੱਕੀ ਸੀ। ਉਨ੍ਹਾਂ ਨੂੰ ਗ੍ਰਹਿ ਵਿਭਾਗ ਦਾ ਅਹੁਦਾ ਦਿੱਤਾ ਗਿਆ। ਮੰਤਰੀ ਮੰਡਲ ਦਾ ਅਜੇ ਵਿਸਥਾਰ ਨਹੀਂ ਹੋਇਆ ਹੈ। ਟੀ.ਆਰ.ਐੱਸ. ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਜਨਵਰੀ ਦੇ ਪਹਿਲੇ ਹਫਤੇ ‘ਚ ਮੰਤਰੀਆਂ ਨੂੰ ਸ਼ਾਮਲ ਕਰ ਸਕਦੇ ਹਨ।
Check Also
ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…
Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …
Asian Tribune Your Multilingual Newspaper covering World and local news News