Breaking News
Home / Punjabi News / ਤੇਜ਼ ਰਫਤਾਰ ਕਾਰ ਨੇ ਪੈਦਲ ਜਾ ਰਹੀਆਂ ਔਰਤਾਂ ਤੇ ਬੱਚੇ ਨੂੰ ਕੁਚਲਿਆ

ਤੇਜ਼ ਰਫਤਾਰ ਕਾਰ ਨੇ ਪੈਦਲ ਜਾ ਰਹੀਆਂ ਔਰਤਾਂ ਤੇ ਬੱਚੇ ਨੂੰ ਕੁਚਲਿਆ

ਡੀਪੀਐਸ ਬੱਤਰਾ
ਸਮਰਾਲਾ, 5 ਅਪਰੈਲ
ਪਿੰਡ ਚਹਿਲਾਂ ਦੇ ਫਲਾਈ ਓਵਰ ਤੇ ਹੋਏ ਇੱਕ ਭਿਆਨਕ ਹਾਦਸੇ ਦੌਰਾਨ ਪੈਦਲ ਜਾ ਰਹੀਆਂ ਦੋ ਔਰਤਾਂ ਅਤੇ ਇੱਕ ਬੱਚੇ ਨੂੰ ਪਿੱਛੋਂ ਆ ਰਹੀ ਹੌਂਡਾ ਸਿਟੀ ਤੇਜ਼ ਰਫਤਾਰ ਕਾਰ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਇਸ ਹਾਦਸੇ ਵਿੱਚ ਦੋਵੇਂ ਔਰਤਾਂ ਅਤੇ ਇੱਕ ਸਾਲ ਦੇ ਮਾਸੂਮ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਘਟਨਾ ਸਥਾਨ ’ਤੇ ਪਹੁੰਚੀ ਪੁਲੀਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆਂ ਥਾਣਾ ਸਮਰਾਲਾ ਦੇ ਐਸ.ਐਚ.ਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਨ ਸੋਨਾ (54), ਉਸ ਦੀ ਨੂੰਹ ਪੂਜਾ (23) ਅਤੇ ਪੂਜਾ ਦੇ ਮਾਸੂਮ ਪੁੱਤਰ ਜਨੂ ਉਮਰ ਇੱਕ ਸਾਲ ਵਜੋਂ ਹੋਈ ਹੈ। ਸੱਸ-ਨੂੰਹ ਇੱਕ ਸਾਲ ਦੇ ਮਾਸੂਮ ਬੱਚੇ ਸਮੇਤ ਆਪਣੇ ਇੱਕ ਗੁਆਂਢੀ ਨਾਲ ਮੋਟਰਸਾਈਕਲ ਤੇ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸਨ। ਸਮਰਾਲਾ ਨੇੜੇ ਚਹਿਲਾਂ ਹਾਈਵੇਅ ’ਤੇ ਪਹੁੰਚਣ ’ਤੇ ਮੋਟਰਸਾਈਕਲ ਚਾਲਕ ਹਸੀਨ ਇਹਨਾਂ ਨੂੰ ਉੱਥੇ ਉਤਾਰ ਕੇ ਥੋੜ੍ਹੀ ਦੂਰ ਅੱਗੇ ਪਾਣੀ ਦੀ ਬੋਤਲ ਲੈਣ ਚਲਾ ਗਿਆ। ਪੂਜਾ ਗੋਦੀ ਚੁੱਕੇ ਆਪਣੇ ਮਾਸੂਮ ਬੱਚੇ ਅਤੇ ਸੱਸ ਸੋਨਾ ਨੂੰ ਨਾਲ ਲੈ ਕੇ ਫਲਾਈ ਓਵਰ ਪੈਦਲ ਹੀ ਪਾਰ ਕਰਨ ਲੱਗੀਆਂ ਸਨ। ਇੰਨੇ ਵਿੱਚ ਹੀ ਪਿੱਛੋਂ ਆਈ ਤੇਜ਼ ਰਫਤਾਰ ਹੌਂਡਾ ਕਾਰ ਨੇ ਇਹਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਦੂਰ ਤੱਕ ਇਹਨਾਂ ਨੂੰ ਘੜੀਸਦੀ ਹੋਈ ਲੈ ਗਈ। ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

The post ਤੇਜ਼ ਰਫਤਾਰ ਕਾਰ ਨੇ ਪੈਦਲ ਜਾ ਰਹੀਆਂ ਔਰਤਾਂ ਤੇ ਬੱਚੇ ਨੂੰ ਕੁਚਲਿਆ appeared first on Punjabi Tribune.


Source link

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …