ਦੀਪਕ ਠਾਕੁਰ
ਤਲਵਾੜਾ,3 ਜੂਨ
ਨੇੜਲੇ ਪਿੰਡ ਭਵਨੌਰ ਦੇ ਸੂਬੇਦਾਰ ਜਗਜੀਵਨ ਰਾਮ ਭਾਰਤੀ ਫੌਜ ਵਿੱਚ ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਤੈਨਾਤ ਸਨ ਅਤੇ ਐਤਵਾਰ ਨੂੰ ਡਿਉੂਟੀ ਕਰਦੇ ਹੋਏ ਜਗਜੀਵਨ ਰਾਮ ਦੇਸ਼ ਲਈ ਸ਼ਹੀਦ ਹੋ ਗਏ। ਜਾਣਕਾਰੀ ਮੁਤਾਬਿਕ ਸ਼ਹੀਦ ਸੂਬੇਦਾਰ ਜਗਜੀਵਨ ਰਾਮ ਭਾਰਤੀ ਸੈਨਾ ਦੀ 7 ਪੈਰਾ ਬਟਾਲੀਅਨ ਜੋ ਕਿ ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿੱਚ ਤਾਇਨਾਤ ਹੈ ਵਿਖੇ ਆਪਣੀ ਡਿਊਟੀ ਨਿਭਾ ਰਹੇ ਸਨ। ਅਤਿਵਾਦੀਆਂ ਵਲੋ ਇਨ੍ਹਾਂ ਦੇ ਟੈਂਟ ’ਤੇ ਗਰਨੇਡ ਸੁੱਟ ਦਿੱਤਾ ਗਿਆ ਜਿਸ ਵਿਚ ਸੂਬੇਦਾਰ ਜਗਜੀਵਨ ਰਾਮ ਦੀ ਮੌਤ ਹੋ ਗਈ। ਉਨ੍ਹਾ ਦਾ ਅੰਤਿਮ ਸੰਸਕਾਰ ਪਿੰਡ ਭਵਨੌਰ ਵਿਖੇ ਸੋਮਵਾਰ ਨੂੰ ਬਾਅਦ ਦੁਪਹਿਰ ਕੀਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਸ਼ਹੀਦ ਸੂਬੇਦਾਰ ਜਗਜੀਵਨ ਰਾਮ ਦੀ ਮ੍ਰਿਤਕ ਦੇਹ ਉਨ੍ਹਾ ਦੇ ਪਿੰਡ ਨਹੀਂ ਪੁੱਜੀ ਸੀ।
The post ਤਲਵਾੜਾ ਦੇ ਸੂਬੇਦਾਰ ਜਗਜੀਵਨ ਰਾਮ ਦੇਸ਼ ਦੀ ਰੱਖਿਆ ਕਰਦਿਆਂ ਹੋਏ ਸ਼ਹੀਦ appeared first on Punjabi Tribune.
Source link
Asian Tribune Your Multilingual Newspaper covering World and local news News