Home / Punjabi News / ਡੇਰਾ ਪ੍ਰੇਮੀ ਹੱਤਿਆ ਮਾਮਲੇ ਵਿੱਚ 3 ਮੁਲਜ਼ਮ ਗ੍ਰਿਫ਼ਤਾਰ

ਡੇਰਾ ਪ੍ਰੇਮੀ ਹੱਤਿਆ ਮਾਮਲੇ ਵਿੱਚ 3 ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ, 11 ਨਵੰਬਰ

ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਸ਼ੂਟਰਾਂ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਟੀਮ ਨੇ ਅੱਜ ਤੜਕੇ 3.30 ਵਜੇ ਦੇ ਕਰੀਬ ਪਟਿਆਲਾ ਦੇ ਥਾਣਾ ਬਖਸ਼ੀਵਾਲਾ ਦੇ ਇਲਾਕੇ ਵਿੱਚ ਛਾਪੇਮਾਰੀ ਕਰਕੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਦੇ ਕਤਲ ਵਿੱਚ ਸ਼ਾਮਲ ਛੇ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਤੋਂ ਪਹਿਲਾਂ ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਹੱਤਿਆ ਦੇ ਮੁਲਜ਼ਮ 6 ਵਿਅਕਤੀਆਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਸੀ।


Source link

Check Also

ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ…

Patiala News: ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ …