Home / Punjabi News / ਠੰਢ ਕਾਰਨ ਭਾਰਤੀਆਂ ਦੀ ਮੌਤ ਦਾ ਮਾਮਲਾ: ਮਨੁੱਖ ਤਸਕਰੀ ਰੋਕਣ ਲਈ ਕੈਨੇਡਾ ਤੇ ਅਮਰੀਕਾ ਗੰਭੀਰ: ਟਰੂਡੋ

ਠੰਢ ਕਾਰਨ ਭਾਰਤੀਆਂ ਦੀ ਮੌਤ ਦਾ ਮਾਮਲਾ: ਮਨੁੱਖ ਤਸਕਰੀ ਰੋਕਣ ਲਈ ਕੈਨੇਡਾ ਤੇ ਅਮਰੀਕਾ ਗੰਭੀਰ: ਟਰੂਡੋ

ਠੰਢ ਕਾਰਨ ਭਾਰਤੀਆਂ ਦੀ ਮੌਤ ਦਾ ਮਾਮਲਾ: ਮਨੁੱਖ ਤਸਕਰੀ ਰੋਕਣ ਲਈ ਕੈਨੇਡਾ ਤੇ ਅਮਰੀਕਾ ਗੰਭੀਰ: ਟਰੂਡੋ

ਟੋਰਾਂਟੋ, 22 ਜਨਵਰੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਮਨੁੱਖੀ ਤਸਕਰੀ ਨੂੰ ਰੋਕਣ ਲਈ ਅਮਰੀਕਾ ਦੇ ਨਾਲ ਬਹੁਤ ਨੇੜਿਓਂ ਕੰਮ ਕਰ ਰਹੀ ਹੈ। ਵਰਨਣਯੋਗ ਹੈ ਕਿ ਬੀਤੇ ਦਿਨ ਮਨੁੱਖੀ ਤਸਕਰੀ ਦੌਰਾਨ ਕੈਨੇਡਾ ਤੋਂ ਅਮਰੀਕਾ ਨਾਜਾਇਜ਼ ਢੰਗ ਨਾਲ ਜਾ ਰਹੇ ਭਾਰਤੀ ਮੂਲ ਦੇ ਪਰਿਵਾਰ ਦੀ ਜਬਰਦਸਤ ਠੰਢ ਕਾਰਨ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ ਬੱਚਾ, ਨੌਜਵਾਨ ਤੇ ਔਰਤ ਵੀ ਸ਼ਾਮਲ ਸਨ। ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਅਮਰੀਕੀ ਸਰਹੱਦ ਰਾਹੀਂ ਲੋਕਾਂ ਦੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਪਰਿਵਾਰ ਇਸ ਤਰ੍ਹਾਂ ਮੌਤ ਦੇ ਮੂੰਹ ਵਿੱਚ ਗਿਆ। ਪਰਿਵਾਰ ਮਨੁੱਖੀ ਤਸਕਰਾਂ ਦਾ ਸ਼ਿਕਾਰ ਹੋਇਆ ਹੈ।


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …