Home / Punjabi News / ਟਿਕਰੀ ’ਤੇ ਮੁੜ ਹੋਇਆ ਮਾਲਵੇ ਦੀਆਂ ਬੀਬੀਆਂ ਦਾ ਇਕੱਠ

ਟਿਕਰੀ ’ਤੇ ਮੁੜ ਹੋਇਆ ਮਾਲਵੇ ਦੀਆਂ ਬੀਬੀਆਂ ਦਾ ਇਕੱਠ

ਟਿਕਰੀ ’ਤੇ ਮੁੜ ਹੋਇਆ ਮਾਲਵੇ ਦੀਆਂ ਬੀਬੀਆਂ ਦਾ ਇਕੱਠ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 22 ਅਪਰੈਲ

ਟਿਕਰੀ ‘ਤੇ ਮਾਲਵੇ ਦੀਆਂ ਬੀਬੀਆਂ ਦਾ ਲਗਾਤਾਰ ਆਉਣਾ ਜਾਰੀ ਹੈ। ਕਿਸਾਨਾਂ ਤੇ ਕਿਸਾਨ ਬੀਬੀਆਂ ਵਿਚ ਖੇਤੀ ਕਾਨੂੰਨ, ਪਰਾਲੀ ਆਰਡੀਨੈਂਸ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਜੋਸ਼ ਬਰਕਰਾਰ ਹੈ। ਭਾਵੇਂ ਕੇਂਦਰ-ਸਰਕਾਰ ਨੇ ਕਿਸਾਨ-ਜਥੇਬੰਦੀਆਂ ਨਾਲ ਗੱਲਬਾਤ ਪ੍ਰਤੀ ਬੇਰੁਖੀ ਅਪਣਾਈ ਹੋਈ ਹੈ, ਪਰ ਕਿਸਾਨ ਨਿਰਾਸ਼ ਨਹੀਂ ਹਨ, ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ-ਸਰਕਾਰ ਜਦੋਂ ਵੀ ਗੱਲਬਾਤ ਤੋਰੇਗੀ ਤਾਂ ਕਾਨੂੰਨ ਰੱਦ ਕਰਨ ਦਾ ਫੈਸਲਾ ਤਾਂ ਲੈਣਾ ਹੀ ਪਵੇਗਾ। 350 ਤੋਂ ਵੱਧ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ। ਸੰਗਰੂਰ ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਤੋਂ ਆਈਆਂ ਬੀਬੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਿੰਡ ਇਤਿਹਾਸਕ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ‘ਚੋਂ ਤੀਜੇ ਪਿਆਰੇ ਸ਼ਹੀਦ ਭਾਈ ਹਿੰਮਤ ਸਿੰਘ ਉਨ੍ਹਾਂ ਦੇ ਪਿੰਡ ਦੇ ਜੰਮਪਲ ਮੰਨੇ ਜਾਂਦੇ ਹਨ, ਉਨ੍ਹਾਂ ਦੇ ਕੁਰਬਾਨੀ ਦੇ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਉਹ ਖੇਤੀ-ਕਾਨੂੰਨਾਂ ਖ਼ਿਲਾਫ਼ ਲਗਾਤਾਰ ਹਾਜ਼ਰੀ ਭਰ ਰਹੀਆਂਂ ਹਨ।


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …