Home / World / ਜੰਤਰ-ਮੰਤਰ ਤੋਂ ਹਟਾਏ ਗਏ ਸਾਬਕਾ ਫੌਜ ਕਰਮਚਾਰੀਆਂ ਦੇ ਤੰਬੂ

ਜੰਤਰ-ਮੰਤਰ ਤੋਂ ਹਟਾਏ ਗਏ ਸਾਬਕਾ ਫੌਜ ਕਰਮਚਾਰੀਆਂ ਦੇ ਤੰਬੂ

ਜੰਤਰ-ਮੰਤਰ ਤੋਂ ਹਟਾਏ ਗਏ ਸਾਬਕਾ ਫੌਜ ਕਰਮਚਾਰੀਆਂ ਦੇ ਤੰਬੂ

3ਨਵੀਂ ਦਿੱਲੀ— ਇਤਿਹਾਸਕ ਜੰਤਰ-ਮੰਤਰ ਦੇ ਨੇੜੇ-ਤੇੜੇ ਧਰਨੇ ਅਤੇ ਪ੍ਰਦਰਸ਼ਨ ‘ਤੇ ਰੋਕ ਦੇ ਰਾਸ਼ਟਰੀ ਹਰਿਤ ਟ੍ਰਿਬਿਊਨਲ (ਐੱਨ.ਜੀ.ਟੀ.) ਦੇ ਆਦੇਸ਼ ਤੋਂ ਬਾਅਦ ਪੁਲਸ ਅਤੇ ਸਥਾਨਕ ਬਾਡੀ ਅਧਿਕਾਰੀਆਂ ਨੇ ਸੋਮਵਾਰ ਨੂੰ ਉਨ੍ਹਾਂ ਤੰਬੂਆਂ ਅਤੇ ਅਸਥਾਈ ਢਾਂਚਿਆਂ ਨੂੰ ਹਟਾ ਦਿੱਤਾ, ਜਿਨ੍ਹਾਂ ਨੂੰ ਸਾਬਕਾ ਫੌਜ ਕਰਮਚਾਰੀਆਂ ਨੇ ‘ਵਨ ਰੈਂਕ-ਵੈਨ ਪੈਨਸ਼ਨ’ ਯੋਜਨਾ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਇੱਥੇ ਪ੍ਰਦਰਸ਼ਨ ਲਈ ਸਥਾਪਤ ਕੀਤਾ ਸੀ। ਸਾਬਕਾ ਫੌਜ ਕਰਮਚਾਰੀ ਇੱਥੇ 2 ਸਾਲਾਂ ਤੋਂ ਵਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਪੁਲਸ ਨੇ ਦੱਸਿਆ ਕਿ 5 ਅਕਤੂਬਰ ਨੂੰ ਰਾਸ਼ਟਰੀ ਹਰਿਤ ਟ੍ਰਿਬਿਊਨਲ ਵੱਲੋਂ ਦਿੱਤੇ ਗਏ ਆਦੇਸ਼ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਪੁਲਸ ਨੇ ਇਹ ਵੀ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਹੀ ਐੱਨ.ਜੀ.ਟੀ. ਦੇ ਆਦੇਸ਼ ਬਾਰੇ ਦੱਸ ਦਿੱਤਾ ਗਿਆ ਸੀ ਅਤੇ ਇੱਥੋਂ ਜਾਣ ਜਾਂ ਅਦਾਲਤ ਤੋਂ ਮੁਲਤਵੀ ਆਦੇਸ਼ ਹਾਸਲ ਕਰਨ ਲਈ ਕਿਹਾ ਸੀ। ਫਿਲਹਾਲ ਸਾਬਕਾ ਫੌਜ ਕਰਮਚਾਰੀਆਂ ਨੇ ਇਸ ਨੂੰ ਲੋਕਤੰਤਰ ‘ਚ ਸਾਡੀ ਆਵਾਜ਼ ਨੂੰ ਦਬਾਉਣ ਦੀ ਇਕ ਕੋਸ਼ਿਸ਼ ਕਰਾਰ ਦਿੱਤਾ। ਹਾਦਸੇ ਵਾਲੀ ਜਗ੍ਹਾ ‘ਤੇ ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਮੇਜਰ ਜਨਰਲ (ਰਿਟਾਇਰਡ) ਸਤਬੀਰ ਸਿੰਘ ਨੇ ਕਿਹਾ ਕਿ ਪੁਲਸ ਅਤੇ ਐੱਮ.ਸੀ.ਡੀ. ਦੇ ਅਧਿਕਾਰੀ ਜੇ.ਸੀ.ਬੀ. ਮਸ਼ੀਨ ਨਾਲ ਆਏ ਅਤੇ ਉਨ੍ਹਾਂ ਦੇ ਤੰਬੂਆਂ ਅਤੇ ਹੋਰ ਅਸਥਾਈ ਨਿਰਮਾਣਾਂ ਨੂੰ ਢਾਹ ਦਿੱਤਾ। ਉਨ੍ਹਾਂ ਨੇ ਦੱਸਿਆ,”ਉਹ ਸਾਡੇ ਯੰਤਰ ਅਤੇ ਬਿਸਤਰ ਵਰਗੇ ਹੋਰ ਸਾਮਾਨ ਵੀ ਸਵੇਰੇ 8.45 ਵਜੇ ਲੈ ਕੇ ਚੱਲੇ ਗਏ। ਅਸੀਂ ਓ.ਆਰ.ਓ.ਪੀ. ਯੋਜਨਾ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਾਂ।”

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …