Home / Punjabi News / ਜੋਅ ਬਾਈਡੇਨ ਨੇ ਟੀਵੀ ‘ਤੇ ਲਾਈਵ ਹੋ ਲਵਾਈ ਕੋਰੋਨਾ ਵੈਕਸੀਨ, ਕਿਹਾ ‘ਚਿੰਤਾ ਦੀ ਕੋਈ ਗੱਲ ਨਹੀਂ’

ਜੋਅ ਬਾਈਡੇਨ ਨੇ ਟੀਵੀ ‘ਤੇ ਲਾਈਵ ਹੋ ਲਵਾਈ ਕੋਰੋਨਾ ਵੈਕਸੀਨ, ਕਿਹਾ ‘ਚਿੰਤਾ ਦੀ ਕੋਈ ਗੱਲ ਨਹੀਂ’

ਜੋਅ ਬਾਈਡੇਨ ਨੇ ਟੀਵੀ ‘ਤੇ ਲਾਈਵ ਹੋ ਲਵਾਈ ਕੋਰੋਨਾ ਵੈਕਸੀਨ, ਕਿਹਾ ‘ਚਿੰਤਾ ਦੀ ਕੋਈ ਗੱਲ ਨਹੀਂ’

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਜਨਤਕ ਤੌਰ ਤੇ ਟੀਵੀ ਦੇ ਲਾਈਵ ਪ੍ਰੋਗਰਾਮ ਵਿੱਚ ਕੋਰੋਨਾਵਾਇਰਸ ਦਾ ਟੀਕਾ (Corona Vaccine) ਲਵਾਈ।

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਜਨਤਕ ਤੌਰ ਤੇ ਟੀਵੀ ਦੇ ਲਾਈਵ ਪ੍ਰੋਗਰਾਮ ਵਿੱਚ ਕੋਰੋਨਾਵਾਇਰਸ ਦਾ ਟੀਕਾ (Corona Vaccine) ਲਵਾਈ। ਬਾਈਡੇਨ ਦੇ ਟੀਕਾਕਰਨ ਦਾ ਟੀਵੀ ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।

ਉਨ੍ਹਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਕੁਝ ਦਿਨਾਂ ਮਗਰੋਂ ਬਾਈਡੇਨ ਨੂੰ ਵੈਕਸੀਨ ਦੀ ਦੂਜੀ ਡੋਜ਼ ਲਾਈ ਜਾਏਗੀ ਤਾਂ ਕੋਰੋਨਾ ਸੰਕਰਮਣ ਦਾ ਜੋਖ਼ਮ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਏ। ਬਾਈਡੇਨ ਨੇ ਕਿਹਾ ਕਿ ਉਹ ਅਮਰੀਕਾ ਦੇ ਲੋਕਾਂ ਨੂੰ ਇਹ ਦੱਸਣ ਚਾਹੁੰਦੇ ਹਨ ਕਿ ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਇਸ ਦੇ ਨਾਲ ਹੀ ਬਾਈਡੇਨ ਉਨ੍ਹਾਂ ਨੇਤਾਵਾਂ ‘ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਹਾਲ ਹੀ ‘ਚ ਕੋਰੋਨਾ ਵੈਕਸੀਨ ਲਗਵਾਈ ਹੋਵੇ।ਬਾਈਡੇਨ ਤੋਂ ਪਹਿਲਾਂ ਉਪ ਰਾਸ਼ਟਰਪਤੀ ਮਾਇਕ ਪੈਂਸ ਤੇ ਹਾਊਸ ਆਫ ਰਿਪਰਸੇਂਟੇਟਿਵਜ਼ ਦੀ ਸਪੀਕਰ ਨੈਨਸੀ ਪੇਲੋਸੀ ਵੀ ਕੋਰੋਨਾ ਵੈਕਸੀਨ ਦੀ ਇੱਕ-ਇੱਕ ਡੋਜ਼ ਲੈ ਚੁੱਕੀ ਹੈ।

ਬਾਈਡੇਟ ਨੇ ਟਵੀਟ ਕਰ ਲਿਖਿਆ ‘ਚਿੰਤਾ ਦੀ ਕੋਈ ਗੱਲ ਨਹੀਂ’-

News Credit ABP Sanjha

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …