ਡੇਰਾ ਸਿਰਸਾ ਦੇ ਸੰਸਥਾਪਕ ਸ਼ਾਹ ਮਸਤਾਨਾ ਬਲੁਚਿਸਤਾਨੀ ਦਾ 128ਵਾਂ ਜਨਮ ਦਿਵਸ ਮਨਾਇਆ ਗਿਆ। ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਚ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਤੀਜਾ ਵੱਡਾ ਸਮਾਗਮ ਸੀ, ਉਥੇ ਹੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਲਈ ਪਹਿਲਾ ਮੌਕਾ ਸੀ, ਜਦੋਂ ਉਹ ਜੇਲ੍ਹ ‘ਚੋਂ ਆਉਣ ਤੋਂ ਬਾਅਦ ਕਿਸੇ ਵੱਡੇ ਸਾਗਮ ‘ਚ ਸ਼ਾਮਲ ਹੋਈ। ਦਰਅਸਲ, ਪੰਚਕੁਲਾ ਹਿੰਸਾ ਦੇ 38 ਦਿਨ ਬਾਅਦ ਹਨੀਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਉਹ ਅੰਬਾਲਾ ਦੀ ਜੇਲ੍ਹ ‘ਚ ਬੰਦ ਸੀ ਤੇ ਬੀਤੇ ਹਫਤੇ 6 ਨਵੰਬਰ ਨੂੰ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾ ਹੋਈ। ਪ੍ਰੋਗਰਾਮ ‘ਚ ਮੌਜੂਦ ਹਨੀਪ੍ਰੀਤ ਹੱਥ ਜੋੜ੍ਹ ਕੇ ਸਤਿਸੰਗ ਸੁਣਦੀ ਨਜ਼ਰ ਆਈ। ਸਮਾਗਮ ‘ਚ ਰਾਮ ਰਹੀਮ ਦਾ ਇੱਕ ਰਿਕਾਰਡਿਡ ਵੀਡੀਓ ਚਲਾਇਆ ਗਿਆ।
Check Also
Himachal ‘ਚ ਮਾਨਸੂਨ ਦਾ ਕਹਿਰ, ਭਾਰੀ ਮੀਂਹ ਕਾਰਨ 45 ਤੋਂ ਵੱਧ ਸੜਕਾਂ ਬੰਦ, ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ
Himachal Monsoon : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਭਾਰੀ ਮੀਂਹ ਨੇ ਜਨਜੀਵਨ …
Asian Tribune Your Multilingual Newspaper covering World and local news News