Home / Punjabi News / ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਦੋ ਰੋਜ਼ਾ ਸੂਬਾ ਡੈਲੀਗੇਟ ਇਜਲਾਸ ਬਰਨਾਲਾ ’ਚ ਸ਼ੁਰੂ

ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਦੋ ਰੋਜ਼ਾ ਸੂਬਾ ਡੈਲੀਗੇਟ ਇਜਲਾਸ ਬਰਨਾਲਾ ’ਚ ਸ਼ੁਰੂ

ਪਰਸ਼ੋਤਮ ਬੱਲੀ
ਬਰਨਾਲਾ, 15 ਜੂਨ
ਇਥੋਂ ਦੇ ਤਰਕਸ਼ੀਲ ਭਵਨ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 17ਵਾਂ ਸੂਬਾ ਡੈਲੀਗੇਟ ਇਜਲਾਸ ਅੱਜ ਸ਼ੁਰੂ ਹੋਇਆ। ਇਜਲਾਸ ਹਰੀ ਸਿੰਘ ਤਰਕ, ਪ੍ਰੋਫੈਸਰ ਅਜਮੇਰ ਸਿੰਘ ਔਲਖ, ਨਾਮਦੇਵ ਭੁਟਾਲ, ਸੁਰਜੀਤ ਪਾਤਰ, ਐਡਮਿਰਲ ਰਾਮਦਾਸ ਤੇ ਸ਼ੁਭ ਕਰਨ ਸਿੰਘ ਸ਼ਰਧਾਂਜਲੀ ਭੇਟ ਕਰਨ ਉਪਰੰਤ ਸ਼ੁਰੂ ਹੋਇਆ। ਇਸ ਵਿੱਚ ਪੰਜਾਬ ਦੇ 13 ਜ਼ਿਲ੍ਹਿਆਂ ਤੋਂ ਡੈਲੀਗੇਟਸ ਅਤੇ ਨਿਗਰਾਨ ਹਿੱਸਾ ਲੈ ਰਹੇ ਹਨ।

ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਜਰਨਲ ਸਕੱਤਰ ਦਵਿੰਦਰ ਰਣੀਆਂ, ਪ੍ਰੋਫੈਸਰ ਏਕੇ ਮਲੇਰੀ, ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਰਜਿੰਦਰ ਸਿੰਘ ਭਦੌੜ, ਜਗਜੀਤ ਸਿੰਘ ਢਿੱਲੋਂ, ਡਾ. ਜਸਬੀਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਏ ਖੁੱਲ੍ਹੇ ਸੈਸ਼ਨ ਮੌਕੇ ਸਭਾ ਦੇ ਪ੍ਰਧਾਨ ਜਗਮੋਹਨ ਸਿੰਘ ਨੇ ‘ਫਾਸ਼ੀਵਾਦੀ ਦੌਰ ਵਿੱਚ ਜਮਹੂਰੀ ਹੱਕ’ ਵਿਸ਼ੇ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮਨੁੱਖੀ ਅਧਿਕਾਰਾਂ ਦੇ ਘੁਲਾਟੀਏ ਅਤੇ ਚਰਚਿਤ ਸ਼ਖਸੀਅਤ ਰਜਨੀ ਐਕਸ ਦੇਸਾਈ ਵਲੋਂ ਭੇਜਿਆ ਗਿਆ ਲਿਖਤੀ ਸੰਦੇਸ਼ ਨਰਭਿੰਦਰ ਨੇ ਪੜ੍ਹਿਆ। ਇਜਲਾਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਅਜੀਤ ਪਾਲ, ਤਰਸੇਮ ਧੂਰੀ, ਅਤੇ ਜਸਬੀਰ ਸਿੰਘ ਨਵਾਂ ਸ਼ਹਿਰ ਨੇ ਕੀਤੀ। ਸੂਬਾ ਸਕੱਤਰ ਪ੍ਰਿਤਪਾਲ ਸਿੰਘ ਨੇ ਅੱਜ ਦੇ ਹਾਲਾਤ ‘ਤੇ ਵਿਚਾਰ ਚਰਚਾ ਦੀ ਰਿਪੋਰਟ ਪੇਸ਼ ਕੀਤੀ ਜਿਸ ‘ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਪੰਜਾਬ ਬਰਨਾਲਾ ਦੇ ਪ੍ਰਧਾਨ ਸੋਹਣ ਸਿੰਘ ਮਾਝੀ ਨੇ ਵੱਖ ਵੱਖ ਜ਼ਿਲ੍ਹਿਆਂ ਦੇ ਡੈਲੀਗੇਟਸ ਦਾ ਧੰਨਵਾਦ ਕੀਤਾ। ਜ਼ਿਲ੍ਹਾ ਸਕੱਤਰ ਬਰਨਾਲਾ ਬਿੱਕਰ ਸਿੰਘ ਔਲਖ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।

The post ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਦੋ ਰੋਜ਼ਾ ਸੂਬਾ ਡੈਲੀਗੇਟ ਇਜਲਾਸ ਬਰਨਾਲਾ ’ਚ ਸ਼ੁਰੂ appeared first on Punjabi Tribune.


Source link

Check Also

ਗੋਬਿੰਦ ਸਿੰਘ ਲੌਂਗੋਵਾਲ ਦੇ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ

ਜਗਤਾਰ ਸਿੰਘ ਨਹਿਲ ਲੌਂਗੋਵਾਲ, 19 ਜੂਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ …