Home / Punjabi News / ਜਗਦੀਸ਼ ਟਾਈਟਲਰ ਦਿੱਤਾ ਗਿਆ ਦਿੱਲੀ ਕਾਂਗਰਸ ਵਿੱਚ ਅਹੁਦਾ

ਜਗਦੀਸ਼ ਟਾਈਟਲਰ ਦਿੱਤਾ ਗਿਆ ਦਿੱਲੀ ਕਾਂਗਰਸ ਵਿੱਚ ਅਹੁਦਾ

ਜਗਦੀਸ਼ ਟਾਈਟਲਰ ਦਿੱਤਾ ਗਿਆ ਦਿੱਲੀ ਕਾਂਗਰਸ ਵਿੱਚ ਅਹੁਦਾ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਵੀਰਵਾਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ 37 ਪਰਮਾਨੈਂਟ ਇਨਵਾਇਟੀ ਦੇ ਨਾਵਾਂ ਉੱਪਰ ਮੋਹਰ ਲਗਾਈ ਗਈ ਹੈ। ਇਨ੍ਹਾਂ ਵਿੱਚ 1984 ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਇਟਲਰ ਦਾ ਨਾਮ ਵੀ ਸ਼ਾਮਿਲ ਹੈ। ਦਿੱਲੀ ਕਾਂਗਰਸ ਕਾਰਜਕਾਰੀ ਕਮੇਟੀ ਦੇ 87 ਨਾਮ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ 37 ਪਰਮਾਨੈਂਟ ਇਨਵਾਇਟੀ ਹਨ। ਜਗਦੀਸ਼ ਟਾਈਟਲਰ ਦੇ ਨਾਲ- ਨਾਲ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ, ਅਜੇ ਮਾਕਨ, ਜਨਾਰਦਨ ਦਿਵੇਦੀ ਦਾ ਨਾਮ ਵੀ ਸ਼ਾਮਲ ਹੈ।
ਸੱਜਣ ਕੁਮਾਰ ਤੋਂ ਬਾਅਦ ਜਗਦੀਸ਼ ਟਾਈਟਲਰ ਕਾਂਗਰਸ ਦੇ ਅਜਿਹੇ ਵੱਡੇ ਨੇਤਾ ਹਨ ਜਿਨ੍ਹਾਂ ਦਾ ਨਾਮ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਵਿੱਚ ਲਿਆ ਜਾਂਦਾ ਹੈ। ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਜੇਲ੍ਹ ਵਿੱਚ ਕੈਦ ਹੈ।

The post ਜਗਦੀਸ਼ ਟਾਈਟਲਰ ਦਿੱਤਾ ਗਿਆ ਦਿੱਲੀ ਕਾਂਗਰਸ ਵਿੱਚ ਅਹੁਦਾ first appeared on Punjabi News Online.


Source link

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …