Home / World / ਚੰਦੂਮਾਜਰਾ ਦੁਆਰਾ ਸਿੱਖ ਕਤਲੇਆਮ ਸੰਬੰਧੀ ਲੋਕ ਸਭਾ ਵਿਚ ਦਿੱਤਾ ਬਿਆਨ ਸਿਰਫ ਲੋਕ ਦਿਖਾਵਾ ਅਤੇ ਅਕਾਲੀ ਦਲ ਦੀ ਦੋਗਲਾਪਣ : ਫੂਲਕਾ

ਚੰਦੂਮਾਜਰਾ ਦੁਆਰਾ ਸਿੱਖ ਕਤਲੇਆਮ ਸੰਬੰਧੀ ਲੋਕ ਸਭਾ ਵਿਚ ਦਿੱਤਾ ਬਿਆਨ ਸਿਰਫ ਲੋਕ ਦਿਖਾਵਾ ਅਤੇ ਅਕਾਲੀ ਦਲ ਦੀ ਦੋਗਲਾਪਣ : ਫੂਲਕਾ

ਚੰਦੂਮਾਜਰਾ ਦੁਆਰਾ ਸਿੱਖ ਕਤਲੇਆਮ ਸੰਬੰਧੀ ਲੋਕ ਸਭਾ ਵਿਚ ਦਿੱਤਾ ਬਿਆਨ ਸਿਰਫ ਲੋਕ ਦਿਖਾਵਾ ਅਤੇ ਅਕਾਲੀ ਦਲ ਦੀ ਦੋਗਲਾਪਣ : ਫੂਲਕਾ

1ਚੰਡੀਗਡ਼-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਲੋਕ ਸਭਾ ਵਿਚ ਅਕਾਲੀ ਆਗੂ ਅਤੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਦੁਆਰਾ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਚੁਕਣ  ਉਤੇ ਪ੍ਰਤੀਿਆ ਜਾਹਿਰ ਕਰਦਿਆਂ ਇਸ ਨੂੰ ਲੋਕ ਦਿਖਾਵਾ ਅਤੇ ਅਕਾਲੀ-ਭਾਜਪਾ ਸਰਕਾਰ ਦੀ ਦੋਗਲੀ ਨੀਤੀ ਕਰਾਰ ਦਿੱਤਾ।
ਸੋਮਵਾਰ ਨੂੰ ਜਾਰੀ ਇਕ ਪ੍ਰੈਸ ਬਿਆਨ ਵਿਚ ਫੂਲਕਾ ਨੇ ਕਿਹਾ ਕਿ ਕੇਂਦਰ ਵਿਚ ਅਕਾਲੀ-ਭਾਜਪਾ ਭਾਈਵਾਲ ਸਰਕਾਰ ਹੋਣ ਦੇ ਬਾਵਜੂਦ ਵੀ 1984 ਦੇ ਸਿੱਖ ਕਤਲੇਆਮ ਪੀਡ਼ਿਤਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਅਤੇ ਅਜਿਹੇ ਸਮੇਂ ‘ਤੇ ਚੰਦੂਮਾਜਰਾ ਦੁਆਰਾ ਆਪਣੀ ਹੀ ਸਰਕਾਰ ਕੋਲੋਂ ਇਸ ਸੰਬੰਧੀ ਮੰਗ ਕਰਨਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਰਗਾ ਹੈ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਮਿਰਤ ਕੌਰ ਬਾਦਲ ਮੋਦੀ ਸਰਕਾਰ ਵਿਚ ਮੰਤਰੀ ਹੈ ਅਤੇ ਉਸਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਇਹ ਮੁੱਦਾ ਸਿੱਧੇ ਤੌਰ ਤੇ ਚੁਕਣਾ ਚਾਹੀਦਾ ਹੈ। ਫੂਲਕਾ ਨੇ ਕਿਹਾ ਕਿ ਉਹ ਪਿਛਲੇ 32 ਸਾਲਾਂ ਤੋਂ ਇਸ ਸੰਬੰਧੀ ਕਾਨੂੰਨੀ ਲਡ਼ਾਈ ਲਡ਼ ਰਹੇ ਹਨ ਅਤੇ ਭਵਿੱਖ ਵਿਚ ਵੀ ਪੀਡ਼ਿਤਾਂ ਨੂੰ ਇਨਸਾਫ ਦਿਵਾਉਣ ਲਈ ਯਤਨ ਕਰਦੇ ਰਹਿਣਗੇ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …