Home / Punjabi News / ਚੰਡੀਗੜ੍ਹ: ਸੁਖਨਾ ਝੀਲ ’ਤੇ 50 ਫ਼ੀਸਦ ਸਮਰਥਾ ਨਾਲ ਬੋਟਿੰਗ ਸ਼ੁਰੂ, ਰਾਤ ਦਾ ਕਰਫਿਊ 11 ਤੋਂ ਸਵੇਰੇ 5 ਵਜੇ ਤੱਕ

ਚੰਡੀਗੜ੍ਹ: ਸੁਖਨਾ ਝੀਲ ’ਤੇ 50 ਫ਼ੀਸਦ ਸਮਰਥਾ ਨਾਲ ਬੋਟਿੰਗ ਸ਼ੁਰੂ, ਰਾਤ ਦਾ ਕਰਫਿਊ 11 ਤੋਂ ਸਵੇਰੇ 5 ਵਜੇ ਤੱਕ

ਚੰਡੀਗੜ੍ਹ: ਸੁਖਨਾ ਝੀਲ ’ਤੇ 50 ਫ਼ੀਸਦ ਸਮਰਥਾ ਨਾਲ ਬੋਟਿੰਗ ਸ਼ੁਰੂ, ਰਾਤ ਦਾ ਕਰਫਿਊ 11 ਤੋਂ ਸਵੇਰੇ 5 ਵਜੇ ਤੱਕ

ਆਤਿਸ਼ ਗੁਪਤਾ
ਚੰਡੀਗੜ੍ਹ, 22 ਜੂਨ

ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਘਟਣ ‘ਤੇ ਸਖ਼ਤੀ ਘਟਾ ਦਿੱਤੀ ਹੈ। ਹੁਣ ਸੁਖਨਾ ਝੀਲ ‘ਤੇ 50 ਫ਼ੀਸਦ ਸਮਰੱਥਾ ਨਾਲ ਬੋਟਿੰਗ ਕੀਤੀ ਜਾ ਸਕੇਗੀ। ਰਾਤ ਦਾ ਕਰਫਿਊ ਵੀ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਜੋ ਪਹਿਲਾਂ ਰਾਤ 10.30 ਵਜੇ ਤੋਂ ਸਵੇਰੇ 5 ਵਜੇ ਤੱਕ ਸੀ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਕਰੋਨਾ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਲਿਆ ਹੈ। ਪ੍ਰਸ਼ਾਸਨ ਨੇ ਦੱਸਿਅ ਕਿ ਸ਼ਹਿਰ ਵਿਚਲੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਰੈਸਟੋਰੇਂਟ/ਬਾਰ ਵੀ 50 ਫ਼ੀਸਦ ਸਮਰੱਥਾਂ ਨਾਲ ਸਵੇਰੇ 10 ਵਜੇ ਤੋਂ ਰਾਤ 10.30 ਵਜੇ ਤੱਕ ਖੁੱਲ੍ਹ ਸਕੇਗਾ। ਪ੍ਰਸ਼ਾਸਨ ਨੇ ਕਿਹਾ ਕਿ ਵਿਆਹ, ਸਸਕਾਰ ਅਤੇ ਸਮਾਜਿਕ ਇਕੱਠਾਂ ਵਿੱਚ 30 ਤੋਂ 50 ਜਣੇ ਇਕੱਠੇ ਹੋ ਸਕਣਗੇ। ਯੂਟੀ ਦੇ ਪ੍ਰਸ਼ਾਸਕ ਨੇ ਪੁਲੀਸ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਵਿੱਚ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਸਖਤੀ ਨਾਲ ਕਰਵਾਈ ਜਾਵੇ।


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …