Home / Punjabi News / ਚੰਡੀਗੜ੍ਹ: ਦੋ ਦਰਜਨ ਸੈਕਟਰਾਂ ’ਚ ਬਿਜਲੀ ਗੁੱਲ, ਟ੍ਰੈਫਿਕ ਲਾਈਟਾਂ ਬੰਦ, ਹੜਤਾਲ ਤੇ ਬਿਜਲੀ ਮੁਲਾਜ਼ਮਾਂ

ਚੰਡੀਗੜ੍ਹ: ਦੋ ਦਰਜਨ ਸੈਕਟਰਾਂ ’ਚ ਬਿਜਲੀ ਗੁੱਲ, ਟ੍ਰੈਫਿਕ ਲਾਈਟਾਂ ਬੰਦ, ਹੜਤਾਲ ਤੇ ਬਿਜਲੀ ਮੁਲਾਜ਼ਮਾਂ

ਚੰਡੀਗੜ੍ਹ: ਦੋ ਦਰਜਨ ਸੈਕਟਰਾਂ ’ਚ ਬਿਜਲੀ ਗੁੱਲ, ਟ੍ਰੈਫਿਕ ਲਾਈਟਾਂ ਬੰਦ, ਹੜਤਾਲ ਤੇ ਬਿਜਲੀ ਮੁਲਾਜ਼ਮਾਂ

ਚੰਡੀਗੜ੍ਹ ਦੇ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਬਿਜਲੀ ਕਾਮਿਆਂ ਵੱਲੋਂ ਤਿੰਨ ਦਿਨ ਦੀ ਹੜਤਾਲ ਸ਼ੁਰੂ ਹੋ ਗਈ ਹੈ। ਬਿਜਲੀ ਕਾਮਿਆਂ ਦੀ ਹੜਤਾਲ ਸ਼ੁਰੂ ਹੁੰਦਿਆਂ ਹੀ ਸ਼ਹਿਰ ਦੇ ਦੋ ਦਰਜਨ ਦੇ ਕਰੀਬ ਸੈਕਟਰਾਂ ਵਿੱਚ ਬੱਤੀ ਗੁੱਲ ਹੈ। ਇਨ੍ਹਾਂ ਸੈਕਟਰਾਂ ਵਿੱਚ ਬਿਜਲੀ ਨਾ ਹੋਣ ਕਰਕੇ ਲੋਕਾਂ ਵਿੱਚ ਹਾ-ਹਾਕਾਰ ਮੱਚੀ ਹੈ। ਉਧਰ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਟ੍ਰੈਫਿਕ ਲਾਈਟਾਂ ਵੀ ਬੰਦ ਹਨ, ਜਿਸ ਕਰਕੇ ਸ਼ਹਿਰ ਚੰਡੀਗੜ੍ਹ ਵਿੱਚ ਵੀ ਟ੍ਰੈਫਿਕ ਵਿਵਸਥਾ ਵਿਗੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਕਾਮਿਆਂ ਦੀ ਹੜਤਾਲ 22 ਫਰਵਰੀ ਰਾਤ 12 ਵਜੇ ਸ਼ੁਰੂ ਹੋ ਗਈ ਸੀ। ਹੜਤਾਲ ਸ਼ੁਰੂ ਹੋਣ ਦੇ ਨਾਲ ਹੀ ਮਨੀਮਾਜਰਾ, ਸੈਕਟਰ 32, 45 ਵਿੱਚ ਰਾਤ 12।30 ਵਜੇ ਬਿਜਲੀ ਚੱਲੀ ਗਈ, ਜਦੋਂ ਕਿ ਇੰਡਸਟਰੀਅਲ ਏਰੀਆ, ਸੈਕਟਰ- 29,30,28,40,24,46,41,42 ਸਣੇ ਹੋਰ ਸੈਕਟਰਾਂ ਵਿੱਚ ਵੀ ਬਿਜਲੀ ਨਹੀਂ ਹੈ। ਚੰਡੀਗੜ੍ਹ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਾਰ-ਵਾਰ ਬਿਜਲੀ ਵਿਭਾਗ ਕੋਲ ਸ਼ਿਕਾਇਤ ਕੀਤੀ ਜਾ ਰਹੀ ਹੈ ਪਰ ਉਸ ਦਾ ਕੋਈ ਢੁਕਵਾਂ ਜਵਾਬ ਨਹੀਂ ਮਿਲ ਰਿਹਾ।

The post ਚੰਡੀਗੜ੍ਹ: ਦੋ ਦਰਜਨ ਸੈਕਟਰਾਂ ’ਚ ਬਿਜਲੀ ਗੁੱਲ, ਟ੍ਰੈਫਿਕ ਲਾਈਟਾਂ ਬੰਦ, ਹੜਤਾਲ ਤੇ ਬਿਜਲੀ ਮੁਲਾਜ਼ਮਾਂ first appeared on Punjabi News Online.


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …