Home / Punjabi News / ਚੰਡੀਗੜ੍ਹ-ਦਿੱਲੀ ਤੇ ਚੰਡੀਗੜ੍ਹ-ਅਹਿਮਦਾਬਾਦ ਲਈ ਦੋ ਨਵੀਆਂ ਫਲਾਈਟਸ ਹੋਣਗੀਆਂ ਸ਼ੁਰੂ

ਚੰਡੀਗੜ੍ਹ-ਦਿੱਲੀ ਤੇ ਚੰਡੀਗੜ੍ਹ-ਅਹਿਮਦਾਬਾਦ ਲਈ ਦੋ ਨਵੀਆਂ ਫਲਾਈਟਸ ਹੋਣਗੀਆਂ ਸ਼ੁਰੂ

ਚੰਡੀਗੜ੍ਹ-ਦਿੱਲੀ ਤੇ ਚੰਡੀਗੜ੍ਹ-ਅਹਿਮਦਾਬਾਦ ਲਈ ਦੋ ਨਵੀਆਂ ਫਲਾਈਟਸ ਹੋਣਗੀਆਂ ਸ਼ੁਰੂ

ਚੰਡੀਗੜ੍ਹ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਏਅਰਲਾਈਨਜ਼ ਕੰਪਨੀਆਂ ਵਲੋਂ ਹਰ ਮਹੀਨੇ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਰਨਵੇ ਦਾ ਕਾਰਜ ਪੂਰਾ ਹੋਏ ਨੂੰ 5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਕੋਈ ਵੀ ਏਅਰਲਾਈਨ ਕੰਪਨੀ ਇੰਟਰਨੈਸ਼ਨਲ ਫਲਾਈਟਸ ਆਪਰੇਟ ਕਰਨ ਲਈ ਅੱਗੇ ਨਹੀਂ ਆ ਰਹੀ। ਇਸ ਸਮੇਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 30 ਤੋਂ ਜ਼ਿਆਦਾ ਘਰੇਲੂ ਉਡਾਣਾਂ ਉੱਡ ਰਹੀਆਂ ਹਨ। ਇਸ ਕੜੀ ‘ਚ ਗੋ ਏਅਰ ਵੱਲੋਂ ਵੀ 5 ਅਕਤੂਬਰ ਤੋਂ ਚੰਡੀਗੜ੍ਹ-ਦਿੱਲੀ ਅਤੇ ਚੰਡੀਗੜ੍ਹ-ਅਹਿਮਦਾਬਾਦ ਲਈ ਦੋ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਏਅਰਲਾਈਨ ਵੱਲੋਂ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਰਹੇਗਾ ਸ਼ੈਡਿਊਲ
ਗੋ ਏਅਰ ਏਅਰਲਾਈਨਜ਼ ਵੱਲੋਂ ਚੰਡੀਗੜ੍ਹ-ਅਹਿਮਦਾਬਾਦ ਦੀ ਨਵੀਂ ਫਲਾਈਟ ‘ਚ 180 ਮੁਸਾਫ਼ਰ ਸਫਰ ਕਰ ਸਕਦੇ ਹਨ। ਫਲਾਈਟ ਸੰਖਿਆ ਜੀ 8-991 ਅਹਿਮਦਾਬਾਦ ਤੋਂ ਸਵੇਰੇ 10:05 ਵਜੇ ਉਡਾਣ ਭਰੇਗੀ ਅਤੇ ਦੁਪਹਿਰ 12:10 ਵਜੇ ਚੰਡੀਗੜ੍ਹ ਲੈਂਡ ਕਰੇਗੀ। ਚੰਡੀਗੜ੍ਹ ਤੋਂ ਇਹ ਫਲਾਈਟ ਸੰਖਿਆ ਜੀ 8-184 ਦੁਪਹਿਰ 11:50 ਵਜੇ ਉਡਾਣ ਭਰੇਗੀ ਅਤੇ ਦੁਪਹਿਰ 13:55 ਵਜੇ ਅਹਿਮਦਾਬਾਦ ਪਹੁੰਚ ਜਾਵੇਗੀ। ਫਲਾਈਟ ਸੰਖਿਆ ਜੀ 8-184 ਸਵੇਰੇ 9:50 ਵਜੇ ਦਿੱਲੀ ਤੋਂ ਉਡਾਣ ਭਰੇਗੀ ਅਤੇ ਸਵੇਰੇ 11:10 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਕਰੇਗੀ। ਫਲਾਈਟ ਸੰਖਿਆ ਜੀ 8-164 ਰਾਤ 22 :50 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗੀ ਅਤੇ ਰਾਤ 12:20 ਵਜੇ ਦਿੱਲੀ ਪਹੁੰਚ ਜਾਵੇਗੀ। ਇਸ ਫਲਾਈਟ ‘ਚ ਵੀ 180 ਮੁਸਾਫ਼ਰ ਸਫਰ ਕਰ ਸਕਦੇ ਹਨ।
ਯੂ. ਡੀ. ਐੱਫ. ‘ਚ ਦਿੱਤੀ ਗਈ ਛੋਟ ਵੀ ਨਹੀਂ ਲੁਭਾ ਸਕੀ ਕੰਪਨੀਆਂ ਨੂੰ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਨੈਸ਼ਨਲ ਐਂਡ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਕਰਨ ਲਈ ਜਹਾਜ਼ ਕੰਪਨੀਆਂ ਨੂੰ ਯੂਜ਼ਰ ਡਿਵੈੱਲਪਮੈਂਟ ਫੀ (ਯੂ. ਡੀ. ਐੱਫ.) ‘ਚ ਛੋਟ ਦੇਣ ਦਾ ਐਲਾਨ ਕੀਤਾ ਸੀ। ਇਹ ਉਨ੍ਹਾਂ ਫਲਾਈਟਸ ‘ਤੇ ਸੀ, ਜੋ ਦੇਰ ਰਾਤ ਚੰਡੀਗੜ੍ਹ ਏਅਰਪੋਰਟ ਤੋਂ ਉਡਾਣ ਭਰਨਗੀਆਂ। ਡੋਮੈਸਟਿਕ ਫਲਾਈਟਸ (165 ਨਾਟੀਕਲ ਮਾਈਲਸ ਤੱਕ) 100 ਰੁਪਏ ਪ੍ਰਤੀ ਮੁਸਾਫ਼ਰ ‘ਤੇ ਛੋਟ। ਘਰੇਲੂ ਫਲਾਈਟਸ (165 ਨਾਟੀਕਲ ਮਾਈਲਸ ਤੋਂ ਜ਼ਿਆਦਾ ਦੂਰੀ ਤੱਕ) ਪਰ 150 ਰੁਪਏ ਪ੍ਰਤੀ ਪੈਸੇਂਜਰ ‘ਤੇ ਛੋਟ ਅਤੇ ਇੰਟਰਨੈਸ਼ਨਲ ਫਲਾਈਟ ਸ਼ੁਰੂ ਕਰਨ ‘ਤੇ 300 ਰੁਪਏ ਪ੍ਰਤੀ ਪੈਸੇਂਜਰ ‘ਤੇ ਛੋਟ ਮਿਲਣੀ ਸੀ। ਯੂ. ਡੀ. ਐੱਫ. ‘ਚ ਦਿੱਤੀ ਗਈ ਛੋਟ ਦੇ ਬਾਵਜੂਦ ਵੀ ਕੋਈ ਫਲਾਈਟ ਸ਼ੁਰੂ ਨਹੀਂ ਹੋਈ।
ਚੰਡੀਗੜ੍ਹ-ਦਿੱਲੀ ਦੀਆਂ ਸਭ ਤੋਂ ਜ਼ਿਆਦਾ ਉਡਾਣਾਂ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਲਈ ਸਭ ਤੋਂ ਜ਼ਿਆਦਾ ਉਡਾਣਾਂ ਹਨ। ਇਸ ਸਮੇਂ ਏਅਰਪੋਰਟ ਤੋਂਂ 9 ਉਡਾਣਾਂ ਸਿੱਧੇ ਦਿੱਲੀ ਲਈ ਉਡਾਣ ਭਰ ਰਹੀਆਂ ਹਨ। 3 ਉਡਾਣਾਂ ਅਜਿਹੀਆਂ ਹਨ ਜੋ ਦਿੱਲੀ ਹੋ ਕੇ ਦੂਜੇ ਰਾਜਾਂ ਨੂੰ ਉਡਾਣ ਭਰਦੀਆਂ ਹਨ।
ਏਅਰਪੋਰਟ ਅਥਾਰਟੀ ਵੱਲੋਂ ਇੰਟਰਨੈਸ਼ਨਲ ਅਤੇ ਘਰੇਲੂ ਉਡਾਣਾਂ ਸੰਚਾਲਨ ਦੀਆਂ ਸਾਰੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਅਥਾਰਟੀ ਸਾਰੀਆਂ ਏਅਰਲਾਈਨਜ਼ ਕੰਪਨੀਆਂ ਕੋਲ ਇੰਟਰਨੈਸ਼ਨਲ ਉਡਾਣਾਂ ਲਈ ਪਹੁੰਚ ਵੀ ਕਰ ਚੁੱਕੀ ਹੈ।-ਪ੍ਰਿੰਸ, ਪਬਲਿਕ ਰਿਲੇਸ਼ਨ ਅਫਸਰ, ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …