ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 24 ਦਸੰਬਰ
ਚੰਡੀਗੜ੍ਹ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਕਰੋਨਾ ਰੋਕੂ ਟੀਕਾਕਰਨ ਦੇ ਦੋਵੇਂ ਡੋਜ਼ ਨਹੀਂ ਲਗਵਾਏ ਉਨ੍ਹਾਂ ਨੂੰ ਜਨਤਕ ਥਾਵਾਂ ਜਿਵੇਂ ਹੋਟਲਾਂ, ਸਿਨੇਮਾ ਹਾਲ ਤੇ ਬੈਂਕਾਂ ਆਦਿ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰਸ਼ਾਸਨ ਨੇ ਇਨ੍ਹਾਂ ਨਵੇਂ ਹੁਕਮਾਂ ਵਿੱਚ ਕਿਹਾ ਕਿ ਅਜਿਹੀਆਂ ਥਾਵਾਂ ਜਿਥੇ ਭੀੜ ਜ਼ਿਆਦਾ ਹੁੰਦੀ ਹੈ ਜਿਵੇਂ ਸਬਜ਼ੀ ਮੰਡੀ, ਅਨਾਜ ਮੰਡੀ, ਪਬਲਿਕ ਟਰਾਂਸਪੋਰਟ, ਪਾਰਕ, ਧਾਰਮਿਕ ਥਾਵਾਂ, ਮਾਲਜ਼, ਸ਼ੋਪਿੰਗ ਕੰਪਲੈਕਸ ਆਦਿ ਥਾਵਾਂ ਉੱਤੇ ਸਿਰਫ ਉਹ ਲੋਕ ਹੀ ਜਾ ਸਕਣਗੇ ਜਿਨ੍ਹਾਂ ਨੇ ਵੈਕਸੀਨ ਦੇ ਦੋਵੇਂ ਡੋਜ਼ ਲਗਵਾਏ ਹਨ ਜਾਂ ਉਹ ਲੋਕ ਜਿਨ੍ਹਾਂ ਨੇ ਪਹਿਲਾ ਡੋਜ਼ ਲਗਵਾ ਲਿਆ ਹੈ ਤੇ ਕੋਵਿਡ ਪ੍ਰੋਟੋਕੋਲ ਅਨੁਸਾਰ ਦੂਜਾ ਡੋਜ਼ ਲਗਵਾਉਣ ਲਈ ਨਿਰਾਧਰਤ ਸਮਾਂ ਬਾਕੀ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।
Source link
Asian Tribune Your Multilingual Newspaper covering World and local news News