Breaking News
Home / Punjabi News / ਚਾਰ ਸਾਲਾ ਬੱਚੀ ਦੀ ਝੂਲੇ ਦੀ ਰੱਸੀ ਗਲ ਵਿੱਚ ਫਸਣ ਕਾਰਨ ਮੌਤ

ਚਾਰ ਸਾਲਾ ਬੱਚੀ ਦੀ ਝੂਲੇ ਦੀ ਰੱਸੀ ਗਲ ਵਿੱਚ ਫਸਣ ਕਾਰਨ ਮੌਤ

ਸਰਕਾਰੀ ਸਕੂਲ ਵਿਚ ਵਾਪਰੀ ਘਟਨਾ; ਹੋਰ ਬੱਚਿਆਂ ਨਾਲ ਝੂਟੇ ਲੈ ਰਹੀ ਬੱਚੀ ਦੇ ਗਲੇ ਵਿਚ ਅਚਾਨਕ ਫਸੀ ਰੱਸੀ ਉਸ ਲਈ ਜਾਨਲੇਵਾ ਸਾਬਤ ਹੋਈ

ਗੁਰਦੀਪ ਸਿੰਘ ਭੱਟੀ

ਟੋਹਾਣਾ, 18 ਫ਼ਰਵਰੀ

ਗੌਰਮਿੰਟ ਪ੍ਰਾਈਮਰੀ ਸਕੂਲ ਢਾਣੀ ਟਾਹਲੀ ਵਾਲੀ ਦੇ ਖੇਡ ਮੈਦਾਨ ਵਿੱਚ ਚਾਰ ਸਾਲਾ ਬੱਚੀ ਦੀ ਦਰਦਨਾਕ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਫੈਲ ਗਿਆ। ਪਿੰਡ ਦੇ ਲੋਕ ਸਕੂਲ ਪੁੱਜੇ ਤੇ ਬੱਚੀ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ। ਹਸਪਤਾਲ ਪੁੱਜਦੇ ਹੀ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।

ਪਿੰਡ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਰਵਾਸੀ ਖੇਤੀ ਮਜ਼ਦੂਰ ਕਮਾਲ ਅਹਿਮਦ ਪਿਛਲੇ ਲੰਬੇ ਸਮੇਂ ਤੋਂ ਢਾਣੀ ਟਾਹਲੀ ਵਾਲੀ ਪਿੰਡ ਵਿੱਚ ਰਹਿੰਦਾ ਹੈ। ਉਸਦੇ ਚਾਰ ਬੱਚੇ ਸਨ ਸਭ ਤੋਂ ਛੋਟੀ ਬੇਟੀ ਆਸਮੀਨ ਆਪਣੇ ਭੈਣ-ਭਰਾਵਾਂ ਨਾਲ ਸਕੂਲ ਜਾਂਦੀ ਸੀ।

ਬੱਚੀ ਖੇਡ ਮੈਦਾਨ ਵਿੱਚ ਦੂਜੇ ਬੱਚਿਆਂ ਨਾਲ ਖੇਡ ਰਹੀ ਸੀ ਕਿ ਝੂਲੇ ’ਤੇ ਝੂਟੇ ਲੈਂਦੇ ਸਮੇਂ ਅਚਾਨਕ ਰੱਸੀ ਉਸ ਦੇ ਗਲ ਵਿੱਚ ਫ਼ਸ ਜਾਣ ਕਾਰਨ ਇਹ ਹਾਦਸਾ ਵਾਪਰ ਗਿਆ।

ਬੱਚੀ ਦਾ ਦਮ ਘੁੱਟਣ ਨਾਲ ਮੌਤ ਹੋ ਗਈ। ਹਾਦਸੇ ਦਾ ਪਤਾ ਲੱਗਣ ’ਤੇ ਤੁੰਰਤ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ।


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …