Breaking News
Home / Punjabi News / ਚਲਦੀ ਰੇਲਗੱਡੀ ਦੇ ਦੋ ਡੱਬੇ ਵੱਖ ਹੋਏ, ਨੁਕਸਾਨ ਤੋਂ ਬਚਾਅ

ਚਲਦੀ ਰੇਲਗੱਡੀ ਦੇ ਦੋ ਡੱਬੇ ਵੱਖ ਹੋਏ, ਨੁਕਸਾਨ ਤੋਂ ਬਚਾਅ

ਸੂਰਤ, 15 ਅਗਸਤ
ਗੁਜਰਾਤ ਦੇ ਸੂਰਤ ਨਜ਼ਦੀਕ ਵੀਰਵਾਰ ਸਵੇਰ ਅਹਿਮਦਾਬਾਦ-ਮੁੰਬਈ ਡਬਲ ਡੇਕਰ ਐਕਸਪ੍ਰੈਸ ਦੇ ਦੋ ਡੱਬੇ ਚਲਦੀ ਗੱਡੀ ਤੋਂ ਵੱਖ ਹੋ ਗਏ। ਪੱਛਮੀ ਰੇਲਵੇ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਕਿ ਸਵੇਰ 8:50 ਵਜੇ ਰੇਲਗੱਡੀ 12932 ਸਾਯਨ ਅਤੇ ਸੂਰਤ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੁੱਜਣ ਮੌਕੇ ਇਹ ਘਟਨਾ ਵਾਪਰੀ, ਇਸ ਦੌਰਾਨ ਕਿਸੇ ਕੋਈ ਵੀ ਯਾਤਰੀ ਜ਼ਖਮੀ ਹੋਣ ਤੋਂ ਬਚਾਅ ਰਿਹਾ। ਪੱਛਮੀ ਰੇਲਵੇ ਨੇ ‘ਐਕਸ’ ’ਤੇ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਗੱਡੀਆਂ ਨੂੰ ਲੂਪ ਲਾਈਨ ਦੇ ਰਾਹੀਂ ਚਲਾਇਆ ਗਿਆ। ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵਿਨੀਤ ਅਭਿਸ਼ੇਕ ਨੇ ਕਿਹਾ ਕਿ ਰੂਟ ‘ਤੇ ਹੋਰ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਨਹੀਂ ਹੋਈ ਹੈ। -ਪੀਟੀਆਈ

The post ਚਲਦੀ ਰੇਲਗੱਡੀ ਦੇ ਦੋ ਡੱਬੇ ਵੱਖ ਹੋਏ, ਨੁਕਸਾਨ ਤੋਂ ਬਚਾਅ appeared first on Punjabi Tribune.


Source link

Check Also

Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ

Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …