
ਪੰਜਾਬ ਸਰਕਾਰ ਨੇ ਇਕਬਾਲ ਪ੍ਰੀਤ ਸਹੋਤਾ ਦੀ ਥਾਂ ਵਿਜੀਲੈਂਸ ਚੀਫ਼ ਸਿਧਾਰਥ ਚਟੋਪਾਧਿਆਇਆ ਨੂੰ ਪੰਜਾਬ ਦਾ ਨਵਾਂ ਡੀ ਜੀ ਪੀ ਲਾ ਦਿੱਤਾ ਹੈ । ਉਨ੍ਹਾਂ ਨੂੰ ਇਹ ਚਾਰਜ ਐਡੀਸ਼ਨਲ ਵਜੋਂ ਉਸੇ ਤਰ੍ਹਾਂ ਦਿੱਤਾ ਗਿਆ ਹੈ ਜਿਵੇਂ ਸਹੋਤਾ ਨੂੰ ਦਿੱਤਾ ਸੀ । ਯੂ ਪੀ ਐਸ ਸੀ ਵੱਲੋਂ ਪੰਜਾਬ ਦੇ ਨਵੇਂ ਡੀ ਜੀ ਪੀ ਡੀ ਰੈਗੂਲਰ ਨਿਯੁਕਤੀ ਲਈ ਪੈਨਲ ਦੀ ਚੋਣ ਕਰਨ ਲਈ 21 ਦਸੰਬਰ ਨੂੰ ਮੀਟਿੰਗ ਰੱਖੀ ਹੈ । ਪਰ ਇਹ ਵੀ ਪਤਾ ਲੱਗਾ ਹੈ ਕਿ ਨਵੇਂ ਪੈਨਲ ਲਈ ਕੱਟ ਆਫ਼ ਡੇਟ 5 ਅਕਤੂਬਰ ਰੱਖੀ ਗਈ ਹੈ ਜਿਸ ਦੇ ਸਿੱਟੇ ਵਜੋਂ ਸਿਧਾਰਥ ਚਟੋਪਾਧਿਆਇਆ ਅਤੇ ਰੋਹਿਤ ਚੌਧਰੀ ਪੈਨਲ ਦੇ ਮਾਪਦੰਡ ਚੋਂ ਬਾਹਰ ਹੋ ਸਕਦੇ ਹਨ ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਪੈਨਲ ਵਿਚ ਚੋਣ ਲਈ ਕਿਸੇ ਵੀ ਆਈ ਪੀ ਐਸ ਦੀ ਘੱਟੋ-ਘੱਟ 6 ਮਹੀਨੇ ਦੀ ਸਰਵਿਸ ਬਾਕੀ ਹੋਣੀ ਲਾਜ਼ਮੀ ਹੈ।
The post ਚਟੋਪਾਧਿਆਇਆ ਨੂੰ ਮਿਲਿਆ ਡੀ ਜੀ ਪੀ ਦਾ ਚਾਰਜ first appeared on Punjabi News Online.
Source link
Asian Tribune Your Multilingual Newspaper covering World and local news News