Home / World / ਗੌਰੀ ਲੰਕੇਸ਼ ਹੱਤਿਆ ਮਾਮਲੇ ‘ਚ ਰਾਜਨਾਥ ਸਿੰਘ ਨੇ ਕਰਨਾਟਕ ਸਰਕਾਰ ਤੋਂ ਮੰਗੀ ਰਿਪੋਰਟ

ਗੌਰੀ ਲੰਕੇਸ਼ ਹੱਤਿਆ ਮਾਮਲੇ ‘ਚ ਰਾਜਨਾਥ ਸਿੰਘ ਨੇ ਕਰਨਾਟਕ ਸਰਕਾਰ ਤੋਂ ਮੰਗੀ ਰਿਪੋਰਟ

ਗੌਰੀ ਲੰਕੇਸ਼ ਹੱਤਿਆ ਮਾਮਲੇ ‘ਚ ਰਾਜਨਾਥ ਸਿੰਘ ਨੇ ਕਰਨਾਟਕ ਸਰਕਾਰ ਤੋਂ ਮੰਗੀ ਰਿਪੋਰਟ

3ਨਵੀਂ ਦਿੱਲੀ : ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਮਾਮਲੇ ਵਿਚ ਕੇਂਦਰ ਸਰਕਾਰ ਨੇ ਕਰਨਾਟਕ ਸਰਕਾਰ ਤੋਂ ਰਿਪੋਰਟ ਮੰਗੀ ਹੈ| ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਰਨਾਟਕ ਦੇ ਹੋਮ ਸੈਕਟਰੀ ਤੋਂ ਰਿਪੋਰਟ ਮੰਗੀ ਹੈ| ਇਸ ਦੌਰਾਨ ਕਰਨਾਟਕ ਦੀ ਸਰਕਾਰ ਨੇ ਗੌਰੀ ਲੰਕੇਸ਼ ਹੱਤਿਆ ਮਾਮਲੇ ਵਿਚ ਜਾਂਚ ਦੇ ਆਦੇਸ਼ ਦੇ ਦਿੱਤੇ ਹਨ| ਦੱਸਣਯੋਗ ਹੈ ਕਿ ਗੌਰੀ ਲੰਕੇਸ਼ ਹੱਤਿਆ ਤੋਂ ਬਾਅਦ ਸੂਬੇ ਵਿਚ ਭਾਰੀ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ|
ਵਰਨਣਯੋਗ ਹੈ ਕਿ ਬੰਗਲੁਰੂ ਵਿਚ ਕੱਲ੍ਹ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਕਰ ਦਿੱਤੀ ਸੀ| ਉਸ ਦੇ ਘਰ ਤਿੰਨ ਲੋਕਾਂ ਨੇ ਉਸ ਨੂੰ ਗੋਲੀਆਂ ਮਾਰੀਆਂ, ਜਿਸ ਕਾਰਨ ਕੰਨੜ ਮੈਗਜ਼ੀਨ ਲੰਕੇਸ਼ ਪੱਤ੍ਰਿਕਾ ਦੀ ਸੰਪਾਦਕ ਗੌਰੀ ਲੰਕੇਸ਼ ਦੀ ਮੌਤ ਹੋ ਗਈ ਸੀ| ਉਸ ਨੂੰ ਹਿੰਦੂਤਵ ਬ੍ਰਿਗੇਡ ਦੀ ਆਲੋਚਕ ਵਜੋਂ ਜਾਣਿਆ ਜਾਂਦਾ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …