Home / Punjabi News / ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ‘ਚ ਸਜਾਏ ਗਏ ਅਲੌਕਿਕ ਜਲੋਅ

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ‘ਚ ਸਜਾਏ ਗਏ ਅਲੌਕਿਕ ਜਲੋਅ

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ‘ਚ ਸਜਾਏ ਗਏ ਅਲੌਕਿਕ ਜਲੋਅ

ਅੰਮ੍ਰਿ੍ਰਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ

Image Courtesy :jagbani(punjabkesari)

ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤੇ ਅਤੇ ਮਨ ਦੀ ਸ਼ਾਂਤੀ ਲਈ ਗੁਰੂ ਘਰ ‘ਚ ਅਰਦਾਸ ਕੀਤੀ। ਇਸ ਮੌਕੇ ਸ਼ਰਧਾਲੂਆਂ ਲਈ ਦੇ ਦਰਸ਼ਨਾਂ ਲਈ ਅਲੌਕਿਕ ਜਲੋਅ ਸਜਾਇਆ ਗਿਆ। PunjabKesari
ਇਸ ਮੌਕੇ ਸਜਾਏ ਗਏ ਅਲੌਕਿਕ ਜਲੋਅ ‘ਚ ਬਹੁ-ਕੀਮਤੀ ਵਸਤੂਆਂ, ਜਿਨ੍ਹਾਂ ‘ਚ ਹੀਰੇ, ਸੋਨੇ-ਚਾਂਦੀ ਆਦਿ ਦਾ ਸਾਮਾਨ ਸੋਨੇ ਦੇ ਦਰਵਾਜ਼ੇ, ਚਾਂਦੀ ਪੰਜ ਤਸਲੇ ਆਦਿ ਸ਼ਾਮਲ ਕੀਤੇ ਗਏ ਹਨ, ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦਾ ਨੋ ਲੱਖਾ ਹਾਰ, ਸੋਨੇ ਦੇ ਛੱਤਰ, ਅਸਲੀ ਮੋਤੀਆਂ ਦਾ ਮਾਲਾ ਆਦਿ ਸਜਾਈ ਗਈ ਹੈ। ਸ਼ਰਧਾਲੂ ਜਲੋਅ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗਾ ਦੱਸ ਰਹੀਆਂ ਹਨ।
ਇਥੇ ਦੱਸ ਦੇਈਏ ਕਿ ਇਸ ਮੌਕੇ ‘ਤੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਸੱਚ ਖੰਡ ਦਾ ਰਸਤਾ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਭਵਨ ਨੂੰ ਇਕ ਹਜ਼ਾਰ ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਫੁੱਲ ਲਗਾਉਣ ਨਾਲ ਸ੍ਰੀ ਹਰਿਮੰਦਰ ਸਾਹਿਬ ਪਰੀਸਰ ਮਹਿਕ ਉੱਠਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਭਵਨ ਤੇ ਪਰੀਕਰਮਾ ‘ਚ ਗੇਂਦਾ, ਗੁਲਾਬ, ਜੈਸਮੀਨ, ਆਰਕੇਡ, ਕਾਰਨੇਸ਼ਨ, ਅਟੋਨਿਯਮ, ਲਿਲੀਯਮ ਦੇ ਫੁੱਲ ਲਗਾਏ।

News Credit :jagbani(punjabkesari)

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …