Home / Punjabi News / ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਕੇ ਭੱਜਿਆ ਜੀ. ਕੇ.: ਹਰਮੀਤ ਸਿੰਘ ਕਾਲਕਾ

ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਕੇ ਭੱਜਿਆ ਜੀ. ਕੇ.: ਹਰਮੀਤ ਸਿੰਘ ਕਾਲਕਾ

ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਕੇ ਭੱਜਿਆ ਜੀ. ਕੇ.: ਹਰਮੀਤ ਸਿੰਘ ਕਾਲਕਾ

ਜਲੰਧਰ — ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਦੋਸ਼ ਲਗਾਇਆ ਕਿ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਕੇ ਸੰਗਤਾਂ ਤੋਂ ਭੱਜਿਆ ਅਤੇ ਅਦਾਲਤ ਦੇ ਹੁਕਮਾਂ ਨਾਲ ਦਰਜ ਹੋਈਆਂ ਧਾਰਾਵਾਂ ਤਹਿਤ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਮਨਜੀਤ ਸਿੰਘ ਜੀ. ਕੇ. ਕੌਮ ਦੀ ਮਹਾਨ ਸ਼ਖਸੀਅਤ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ‘ਤੇ ਉਂਗਲ ਚੁੱਕ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਲੋਕਾਂ ਦਾ ਧਿਆਨ ਆਪਣੇ ਗੁਨਾਹਾਂ ਤੋਂ ਪਾਸੇ ਹਟਾਉਣ ਲਈ ਮੀਡੀਆ ‘ਚ ਬਿਆਨਬਾਜ਼ੀ ਕਰ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਅਤੇ ਗ੍ਰੰਥ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਪੰਥ ਵੇਚਣ ਦੀ ਪਰੰਪਰਾ ਜੀ. ਕੇ. ਪਰਿਵਾਰ ਦੀ ਹੈ, ਇਹ ਗੱਲ ਸਾਰੇ ਭਲੀਭਾਂਤ ਜਾਣਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਸਮੇਂ ਦਾ ਹਵਾਲਾ ਜੀ. ਕੇ. ਦੇ ਰਿਹਾ ਹੈ, ਉਸ ਸਮੇਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ।

ਸਿੱਖ ਆਗੂਆਂ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਲੰਬੇ ਸਮੇਂ ਤੱਕ ਪੰਥ ਦੀ ਸੇਵਾ ਕੀਤੀ ਅਤੇ ਕਦੇ ਵੀ ਆਪਣੇ ਦਾਮਨ ‘ਤੇ ਕੋਈ ਦਾਗ ਨਹੀਂ ਲੱਗਣ ਦਿੱਤਾ ਪਰ ਇਹ ਗੱਲ ਜਗ ਜ਼ਾਹਰ ਹੋ ਚੁੱਕੀ ਹੈ ਕਿ ਮਨਜੀਤ ਸਿੰਘ ਜੀ. ਕੇ. ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਕਿਸ ਤਰ੍ਹਾਂ ਦੋਹਾਂ ਹੱਥਾਂ ਨਾਲ ਗੁਰੂ ਦੀ ਗੋਲਕ ਦੀ ਦੁਰਵਰਤੋਂ ਕੀਤੀ। ਦਿੱਲੀ ਕਮੇਟੀ ਆਗੂਆਂ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੀ ਸ਼ਖਸੀਅਤ ਉੱਪਰ ਬਿਨਾਂ ਕਿਸੇ ਜਾਣਕਾਰੀ ਦੇ ਬੇਬੁਨਿਆਦ ਦੋਸ਼ ਲਗਾਉਣ ਦੀ ਥਾਂ ਜੀ. ਕੇ. ਸੰਗਤ ਨੂੰ ਇਹ ਜਵਾਬ ਦੇਣ ਕਿ ਉਨ੍ਹਾਂ ਨੇ ਜੋ ਕੈਸ਼ੀਅਰ ਤੋਂ 50 ਲੱਖ ਰੁਪਏ ਇਕ ਵਾਰ, 30 ਲੱਖ ਰੁਪਏ ਇਕ ਵਾਰ ਬਿਨਾਂ ਕਿਸੇ ਰਸੀਦ ਜਾਂ ਵਾਉਚਰ ਦੇ ਲਏ, ਉਨ੍ਹਾਂ ਦਾ ਕੀ ਕੀਤਾ, ਆਪਣੀ ਬੇਟੀ ਅਤੇ ਦਾਮਾਦ ਦੀ ਬੰਦ ਹੋ ਚੁੱਕੀ ਕੰਪਨੀ ਦੇ ਨਾਂ ‘ਤੇ ਫਰਜ਼ੀ ਬਿੱਲ ਬਣਾ ਕੇ ਵਰਦੀਆਂ ਦੀ ਖਰੀਦ ਦਾ ਜੋ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ, ਉਸ ਦਾ ਹਿਸਾਬ ਦੇਣ। ਇਸ ਤੋਂ ਇਲਾਵਾ ਕਿਤਾਬਾਂ ਦੀ ਛਪਾਈ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਹੇਰਾਫ਼ੇਰੀ, ਵਿਦੇਸ਼ੀ ਕਰੰਸੀ ਦੇ ਲੱਖਾਂ ਰੁਪਏ ਦਾ ਘੁਟਾਲਾ, ਕਬੂਤਰਬਾਜ਼ੀ ਦਾ ਘੁਟਾਲਾ, ਇਕ ਵੈੱਬ ਚੈਨਲ ਦੇ ਨਾਂ ‘ਤੇ 60 ਲੱਖ ਰੁਪਏ ਦਾ ਘੁਟਾਲਾ।

ਉਨ੍ਹਾਂ ਕਿਹਾ ਕਿ ਤੁਸੀਂ ਸੰਗਤ ਨੂੰ ਇਨ੍ਹਾਂ ਘੁਟਾਲਿਆਂ ਦਾ ਜਵਾਬ ਦਿਓ, ਜੋ ਤੁਸੀਂ ਗੁਰੂ ਦੀ ਗੋਲਕ ਲੁੱਟ ਕੇ ਕੀਤੇ ਹਨ। ਸਿੱਖ ਆਗੂਆਂ ਨੇ ਕਿਹਾ ਕਿ ਜਥੇਦਾਰ ਟੌਹੜਾ ਨੇ ਆਪਣੀ ਕੋਈ ਨਿੱਜੀ ਸੰਪਤੀ ਨਹੀਂ ਸੀ ਬਣਾਈ ਅਤੇ ਨਾ ਹੀ ਗੋਲਕ ਦੀ ਕਦੇ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਵਾਰ-ਵਾਰ ਜੀ. ਕੇ. ਨੂੰ ਇਹੀ ਬੇਨਤੀ ਕਰਦੇ ਆ ਰਹੇ ਹਾਂ ਕਿ ਉਹ ਗੁਰੂ ਗ੍ਰੰਥ ਸਾਹਿਬ ਸਾਹਮਣੇ ਪੇਸ਼ ਹੋ ਕੇ ਭੁੱਲਾਂ ਬਖਸ਼ਵਾ ਲੈਣ ਅਤੇ ਗੁਰੂਘਰ ਦੀ ਪਾਈ-ਪਾਈ ਵਾਪਸ ਕਰਨ।

 

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …