ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਕਤੂਬਰ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਅਸਥਾਨ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਅੱਜ ਪਿੰਡ ਮੋਹਲਗੜ੍ਹ ਦੀ ਸੰਗਤ ਨੇ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਧਾਰਮਿਕ ਸੇਵਾ ਮੁਕੰਮਲ ਕਰ ਲਈ। ਸਮੁੱਚੀ ਸੰਗਤ ਨੇ ਜਿਥੇ ਪੰਜ ਦਿਨ ਗੁਰੂ ਘਰ ਵਿਖੇ ਰਹਿ ਕੇ ਲੱਗੀ ਸੇਵਾ ਕਰਦਿਆਂ ਭੁੱਲ ਬਖਸ਼ਾਈ, ਉਥੇ ਹੀ ਗੁਰੂ ਦਾ ਸ਼ੁਕਰਾਨਾ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਗਜ਼ੈਕਟਿਵ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੌਜੂਦ ਸਨ। ਉਨ੍ਹਾ ਕਿਹਾ ਕਿ ਭਾਵੇਂ ਗੁਰਬਾਣੀ ਦੇ ਫਲਸਫੇ ਅਨੁਸਾਰ ਸਾਰਿਆਂ ਨੂੰ ਮੁਆਫੀ ਮਿਲ ਗਈ ਹੈ ਪਰ ਫੇਰ ਵੀ ਸੰਗਤ ਨੂੰ ਗੁਰੂ ਘਰਾਂ ਵਿਚ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਲਈ ਸੁਚੇਤ ਰਹਿਣਾ ਹੋਵੇਗਾ। ਪਿੰਡ ਮੋਹਲਗੜ੍ਹ ਦੇ ਗੁਰੂ ਘਰ ਵਿਚ ਬੀਤੇ ਦਿਨੀਂ ਪਿੰਡ ਦੇ ਨੌਜਵਾਨ ਵੱਲੋਂ ਸ਼ਬਦ ਗੁਰੂ ਦਾ ਅਪਮਾਨ ਕੀਤਾ ਅਤੇ ਮਰਿਆਦਾ ਖੰਡਤ ਕੀਤੀ, ਜਿਸ ’ਤੇ ਸੰਗਤ ਨੇ ਅਕਾਲ ਸਾਹਿਬ ਅੱਗੇ ਪੇਸ਼ ਹੋ ਕੇ ਗਲਤੀ ਦੀ ਭੁੱਲ ਬਖਸ਼ਾਈ ਸੀ ਅਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਪੰਜ ਦਿਨ ਸੇਵਾ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਦੌਰਾਨ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ,ਹਰਵਿੰਦਰ ਕਾਲਵਾ ਤੇ ਰਣਧੀਰ ਖੱਟੜਾ ਮੌਜੂਦ ਸਨ।
The post ਗੁਰਦੁਆਰਾ ਦੂਖਨਿਵਾਰਨ ਸਾਹਿਬ ’ਚ ਪਿੰਡ ਮੋਹਲਗੜ੍ਹ ਦੀ ਸੰਗਤ ਨੇ ਮੁਕੰਮਲ ਕੀਤੀ ਧਾਰਮਿਕ ਸੇਵਾ appeared first on punjabitribuneonline.com.
Source link
Asian Tribune Your Multilingual Newspaper covering World and local news News