ਨਰਨੌਲ, 31 ਜੁਲਾਈ
ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਹਰਿਆਣਾ ਦੇ ਨਰਨੌਲ ਵਿੱਚ ‘ਸਕਾਈਡਾਈਵਿੰਗ’ ਵਿੱਚ ਹਿੱਸਾ ਲਿਆ ਅਤੇ ਉੱਡਦੇ ਜਹਾਜ਼ ਤੋਂ ਹਵਾ ਵਿੱਚ ਛਾਲ ਮਾਰੀ। ਉਨ੍ਹਾਂ ਕਿਹਾ ਕਿ ਉਹ ਏਅਰੋ-ਸਪੋਰਟਸ ਟੂਰਿਜ਼ਮ ਖੇਤਰ ਵਿੱਚ ਭਾਰਤ ਦਾ ‘ਰੌਸ਼ਨ ਭਵਿੱਖ’ ਦੇਖ ਰਹੇ ਹਨ। ‘ਵਿਸ਼ਵ ਸਕਾਈਡਾਈਵਿੰਗ ਦਿਵਸ’ ਮੌਕੇ ਕੇਂਦਰੀ ਮੰਤਰੀ ਨੇ ਇੱਕ ਹਵਾਈ ਜਹਾਜ਼ ਨੂੰ ਵੀ ਝੰਡੀ ਦਿਖਾਈ। ਇਸ ਦੀ ਵਰਤੋਂ ਸਕਾਈਡਾਈਵਿੰਗ ਲਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਦੇਸ਼ ਵਿੱਚ ਅਜਿਹਾ ਪਹਿਲਾ ਜਹਾਜ਼ ਹੈ। -ਪੀਟੀਆਈ
The post ਗਜੇਂਦਰ ਸ਼ੇਖਾਵਤ ਨੇ ਹਵਾ ਵਿੱਚ ਮਾਰੀ ‘ਚੁੱਭੀ’ appeared first on Punjabi Tribune.
Source link
Asian Tribune Your Multilingual Newspaper covering World and local news News