Home / Punjabi News / ਖੜਗੇ ਨੇ ਪੀ.ਐੱਮ. ਨੂੰ ਲਿਖਿਆ ਪੱਤਰ, CVC ਰਿਪੋਰਟ ਜਨਤਕ ਕਰਨ ਦੀ ਕੀਤੀ ਮੰਗ

ਖੜਗੇ ਨੇ ਪੀ.ਐੱਮ. ਨੂੰ ਲਿਖਿਆ ਪੱਤਰ, CVC ਰਿਪੋਰਟ ਜਨਤਕ ਕਰਨ ਦੀ ਕੀਤੀ ਮੰਗ

ਖੜਗੇ ਨੇ ਪੀ.ਐੱਮ. ਨੂੰ ਲਿਖਿਆ ਪੱਤਰ, CVC ਰਿਪੋਰਟ ਜਨਤਕ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਾਬਕਾ ਸੀ.ਬੀ.ਆਈ. ਡਾਇਰੈਕਟਰ ਆਲੋਕ ਵਰਮਾ ਦੇ ਮਾਮਲੇ ‘ਚ ਕੇਂਦਰੀ ਸਰਗਰਮ ਕਮਿਸ਼ਨ (ਸੀ.ਵੀ.ਸੀ.) ਦੀ ਜਾਂਚ ਰਿਪੋਰਟ ਅਤੇ 10 ਜਨਵਰੀ ਨੂੰ ਹੋਈ ਉੱਚ ਅਧਿਕਾਰ ਪ੍ਰਾਪਤ ਚੋਣ ਕਮੇਟੀ ਦੀ ਬੈਠਕ ਦਾ ਵੇਰਵਾ ਜਨਤਕ ਕੀਤਾ ਜਾਵੇ ਤਾਂ ਕਿ ਜਨਤਾ ਖੁਦ ਨਤੀਜੇ ‘ਤੇ ਪੁੱਜ ਸਕੇ। ਨਾਲ ਹੀ ਖੜਗੇ ਨੇ ਬਿਨਾਂ ਕਿਸੇ ਦੇਰੀ ਦੇ, ਨਵੇਂ ਡਾਇਰੈਕਟਰ ਦੀ ਨਿਯੁਕਤੀ ਲਈ ਚੋਣ ਕਮੇਟੀ ਦੀ ਤੁਰੰਤ ਬੈਠਕ ਬੁਲਾਉਣ ਲਈ ਵੀ ਕਿਹਾ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਮਾਮਲੇ ‘ਚ ਸਰਕਾਰ ਦੇ ਕਦਮਾਂ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਉਹ ਨਹੀਂ ਚਾਹੁੰਦੀ ਕਿ ਸੀ.ਬੀ.ਆਈ. ਇਕ ਆਜ਼ਾਦ ਡਾਇਰੈਕਟਰ ਦੇ ਅਧੀਨ ਕੰਮ ਕਰੇ। ਦਰਅਸਲ 10 ਜਨਵਰੀ ਨੂੰ ਹੋਈ ਚੋਣ ਕਮੇਟੀ ਦੀ ਬੈਠਕ ‘ਚ ਖੜਗੇ ਨੇ ਆਲੋਕ ਵਰਮਾ ਨੂੰ ਸੀ.ਬੀ.ਆਈ. ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ ਦਾ ਵਿਰੋਧ ਕੀਤਾ ਸੀ। ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਸੀ.ਵੀ.ਸੀ. ਦੀ ਜਾਂਚ ਰਿਪੋਰਟ, ਜਸਟਿਸ ਏ.ਕੇ. ਪਟਨਾਇਕ ਦੀ ਜਾਂਚ ਰਿਪੋਰਟ ਅਤੇ ਚੋਣ ਕਮੇਟੀ ਦੀ ਬੈਠਕ ਦਾ ਵੇਰਵਾ ਜਨਤਕ ਕੀਤਾ ਜਾਵੇ ਤਾਂ ਕਿ ਜਨਤਾ ਇਸ ਮਾਮਲੇ ‘ਚ ਖੁਦ ਨਤੀਜੇ ਤੱਕ ਪਹੁੰਚ ਸਕੇ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬਿਨਾਂ ਕਿਸੇ ਦੇਰੀ ਦੇ ਨਵੇਂ ਡਾਇਰੈਕਟਰ ਦੀ ਨਿਯੁਕਤੀ ਲਈ ਚੋਣ ਕਮੇਟੀ ਦੀ ਤੁਰੰਤ ਬੈਠਕ ਬੁਲਾਉਣ ਲਈ ਵੀ ਕਿਹਾ ਹੈ। ਖਬਰਾਂ ਅਨੁਸਾਰ ਜਸਟਿਸ ਪਟਨਾਇਕ ਨੇ ਕਿਹਾ ਕਿ ਆਲੋਕ ਵਰਮਾ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੋਈ ਸਬੂਤ ਨਹੀਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਇਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਨੇ ਵੀਰਵਾਰ ਨੂੰ ਵਰਮਾ ਨੂੰ ਸੀ.ਬੀ.ਆਈ. ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਦੇ ਅਗਲੇ ਦਿਨ ਸ਼ੁੱਕਰਵਾਰ ਨੂੰ ਵਰਮਾ ਨੇ ਸਰਕਾਰੀ ਸੇਵਾ ਤੋਂ ਅਸਤੀਫਾ ਦੇ ਦਿੱਤਾ। ਭਾਰਤੀ ਪੁਲਸ ਸੇਵਾ (ਆਈ.ਪੀ.ਸੀ.) ਦੇ 1979 ਬੈਚ ਨੇ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ (ਏ.ਜੀ.ਐੱਮ.ਯੂ.ਟੀ.) ਕੈਡਰ ਦੇ ਅਧਿਕਾਰੀ ਵਰਮਾ ਦਾ ਤਬਾਦਲਾ ਡਾਇਰੈਕਟਰ ਜਨਰਲ ਫਾਇਰ ਸੇਵਾ, ਨਾਗਰਿਕ ਸੁਰੱਖਿਆ ਅਤੇ ਗ੍ਰਹਿ ਰੱਖਿਆ ਦੇ ਅਹੁਦੇ ‘ਤੇ ਕਰ ਦਿੱਤਾ ਸੀ। ਸੀ.ਬੀ.ਆਈ. ਡਾਇਰੈਕਟਰ ਦੇ ਅਹੁਦੇ ‘ਤੇ ਵਰਮਾ ਦਾ 2 ਸਾਲਾਂ ਦਾ ਕਾਰਜਕਾਲ ਆਉਣ ਵਾਲੀ 31 ਜਨਵਰੀ ਨੂੰ ਪੂਰਾ ਹੋਣ ਵਾਲਾ ਸੀ ਪਰ ਇਸ ਤੋਂ 21 ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ, ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਮਲਿਕਾਰਜੁਨ ਖੜਗੇ ਅੇਤ ਸੁਪਰੀਮ ਕੋਰਟ ਦੇ ਜੱਜ ਏ.ਕੇ. ਸੀਕਰੀ ਦੀ ਕਮੇਟੀ ਨੇ 2-1 ਦੇ ਬਹੁਮਤ ਨਾਲ ਵਰਮਾ ਨੂੰ ਸੀ.ਬੀ.ਆਈ. ਡਾਇਰੈਕਟਰ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ। ਮੋਦੀ ਅਤੇ ਜਸਟਿਸ ਸੀਕਰੀ ਵਰਮਾ ਨੂੰ ਸੀ.ਬੀ.ਆਈ. ਡਾਇਰੈਕਟਰ ਅਹੁਦੇ ਤੋਂ ਹਟਾਉਣ ਦੇ ਪੱਖ ‘ਚ ਸਨ, ਜਦੋਂ ਕਿ ਖੜਗੇ ਨੇ ਇਸ ਦਾ ਵਿਰੋਧ ਕੀਤਾ ਸੀ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …