Home / Punjabi News / ਖੇੜੀ ਗੰਡਿਆਂ ’ਚ ਦੋ ਸਕੇ ਭਰਾਵਾਂ ਦੇ ਕਤਲ ਦੀ ਗੁੱਥੀ ਸੁਲਝੀ: ਮਾਂ ਨੇ ਆਪਣੇ ਪ੍ਰੇਮੀ ਤੋਂ ਕਰਵਾਈਆਂ ਹੱਤਿਆਵਾਂ

ਖੇੜੀ ਗੰਡਿਆਂ ’ਚ ਦੋ ਸਕੇ ਭਰਾਵਾਂ ਦੇ ਕਤਲ ਦੀ ਗੁੱਥੀ ਸੁਲਝੀ: ਮਾਂ ਨੇ ਆਪਣੇ ਪ੍ਰੇਮੀ ਤੋਂ ਕਰਵਾਈਆਂ ਹੱਤਿਆਵਾਂ

ਸਰਬਜੀਤ ਸਿੰਘ ਭੰਗੂ

ਪਟਿਆਲਾ, 3 ਮਾਰਚ

ਪਟਿਆਲਾ-ਚੰਡੀਗੜ੍ਹ ਸੜਕ ‘ਤੇ ਪੈਂਦੇ ਪਿੰਡ ਖੇੜੀ ਗੰਡਿਆਂ ਵਿੱਚ ਡੇਢ ਸਾਲ ਪਹਿਲਾਂ 8 ਤੇ 10 ਸਾਲਾਂ ਦੇ ਦੋ ਸਕੇ ਭਰਾਵਾਂ ਦੀ ਮੌਤ ਦਾ ਭੇਤ ਖੁੱਲ੍ਹ ਗਿਆ ਹੈ। ਜਸ਼ਨ ਅਤੇ ਹਸਨ ਦੀ ਹੱਤਿਆ ਉਨ੍ਹਾਂ ਦੀ ਮਾਂ ਨੇ ਹੀ ਆਪਣੇ ਕਥਿਤ ਪ੍ਰੇਮੀ ਤੋਂ ਕਰਵਾਈ ਸੀ। ਉਸ ਨੇ ਬੱਚਿਆਂ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਗਿਆ ਹੈ। ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਦੋਹਰਾ ਕਤਲ ਘਨੌਰ ਦੇ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਖੇੜੀ ਗੰਡਿਆਂ ਦੇ ਐੱਸਐੱਚਓ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਟੀਮ ਵੱਲੋਂ ਹੱਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਸ ਵੇਲ਼ੇ ਬੱਚਿਆ ਦੀ ਤਲਾਸ਼ ਲਈ ਪੁਲੀਸ ਨੇ ਵੀਹ ਦਿਨ ਵਿਸ਼ੇਸ਼ ਮੁਹਿੰਮ ਚਲਾਈ ਸੀ। ਭਾਖੜਾ ਨਹਿਰ ਬੰਦ ਕਰਵਾਉਣ ਸਮੇਤ ਪਿੰਡ ਦੇ ਘਰਾਂ ਅਤੇ ਖੇਤਾਂ ਦੀ ਤਲਾਸ਼ੀ ਵੀ ਲਈ ਗਈ ਸੀ।


Source link

Check Also

ਮਲੇਸ਼ੀਆ ‘ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ

Ludhiana Mehreen Kaur: ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ, ਇਸ ਗੱਲ ਨੂੰ ਲੁਧਿਆਣਾ ਦੀ ਪੌਣੇ …