Breaking News
Home / Punjabi News / ਖਤਰਨਾਕ ਭਾਜਪਾ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣ ਦੀ ਲੋੜ : ਕੇਜਰੀਵਾਲ

ਖਤਰਨਾਕ ਭਾਜਪਾ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣ ਦੀ ਲੋੜ : ਕੇਜਰੀਵਾਲ

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸ਼ਨੀਵਾਰ ਨੂੰ ਕੋਲਕਾਤਾ ‘ਚ ਆਯੋਜਿਤ ਮਹਾਰੈਲੀ ‘ਚ ਵਿਰੋਧੀ ਦਲਾਂ ਦੇ ਕਈ ਨੇਤਾ ਮੰਚ ‘ਤੇ ਪੁੱਜੇ। ਵਿਰੋਧੀ ਨੇਤਾਵਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਕੇਂਦਰ ‘ਚ ਖਤਰਨਾਕ ਭਾਜਪਾ ਸਰਕਾਰ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਗੰਭੀਰ ਸੰਕਟ ‘ਚ ਹੈ। ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਤੁਰੰਤ ਬਦਲਣ ਦੀ ਲੋੜ ਹੈ। ਤ੍ਰਿਣਮੂਲ ਕਾਂਗਰਸ ਦੀ ਵਿਸ਼ਾਲ ਰੈਲੀ ‘ਚ ਉਨ੍ਹਾਂ ਨੇ ਕਿਹਾ,”ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ 2019 ਦੀਆਂ ਚੋਣਾਂ ਜਿੱਤ ਕੇ ਦੇਸ਼ ‘ਚ ਸ਼ਾਸਨ ਕਰਦੀ ਰਹੀ ਤਾਂ ਉਹ ਸੰਵਿਧਾਨ ਨੂੰ ਬਦਲ ਦੇਵੇਗੀ ਅਤੇ ਕਦੇ ਚੋਣਾਂ ਨਹੀਂ ਕਰਵਾਏਗੀ। ਜਰਮਨੀ ‘ਚ ਹਿਟਲਰ ਨੇ ਜੋ ਕੀਤਾ ਸੀ, ਉਹੀ ਹੋਵੇਗਾ। ਉਨ੍ਹਾਂ ਨੇ ਭਾਜਪਾ ‘ਤੇ ਧਰਮ ਦੇ ਨਾਂ ‘ਤੇ ਲੋਕਾਂ ਦਰਮਿਆਨ ਦੁਸ਼ਮਣੀ ਫੈਲਾਉਣ ਦਾ ਦੋਸ਼ ਲਗਾਇਆ।
ਭਾਜਪਾ ਨੇ ਪਾਕਿਸਤਾਨ ਦਾ ਸੁਪਨਾ ਕੀਤਾ ਪੂਰਾ
ਬ੍ਰਿਗੇਡ ਪਰੇਡ ਮੈਦਾਨ ‘ਚ ਕੇਜਰੀਵਾਲ ਨੇ ਕਿਹਾ,”ਪਾਕਿਸਤਾਨ ਦਾ ਸੁਪਨਾ ਦੇਸ਼ ਨੂੰ ਟੁੱਕੜਿਆਂ ‘ਚ ਵੰਡਣ ਦਾ ਸੀ। ਭਾਜਪਾ ਸਰਕਾਰ ਲੋਕਾਂ ਦਰਮਿਆਨ ਰੰਜਿਸ਼ ਫੈਲਾ ਕੇ ਧਰਮ, ਭਾਸ਼ਾ ਦੇ ਨਾਂ ‘ਤੇ ਰਾਸ਼ਟਰ ਨੂੰ ਵੰਡਣ ਦੀ ਕੋਸ਼ਿਸ਼ ਕਰ ਕੇ ਉਸ ਦਿਸ਼ਾ ‘ਚ ਅੱਗੇ ਵਧ ਰਹੀ ਹੈ।” ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ‘ਚ ਉਹ ਰੋਜ਼ਗਾਰ ਦੇ ਮੌਕੇ ਪੈਦਾ ਕਰਨ ‘ਚ ਅਸਫ਼ਲ ਰਹੀ ਹੈ ਅਤੇ ਕਿਸਾਨ ਭਿਆਨਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਦੋਸ਼ ਲਗਾਇਆ, ਨੋਟਬੰਦੀ ਨੇ ਰੋਜ਼ਗਾਰ ਦੇ ਸਾਰੇ ਮੌਕਿਆਂ ਨੂੰ ਖਤਮ ਕਰ ਦਿੱਤਾ ਅਤੇ ਮੋਦੀ ਦੀਆਂ ਦੋਸਤ ਬੀਮਾ ਕੰਪਨੀਆਂ ਕਿਸਾਨਾਂ ਦੇ ਨਾਂ ‘ਤੇ ਪੈਸੇ ਬਣਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਮ ਚੋਣਾਂ ਦਾ ਟੀਚਾ ਅਗਲੇ ਪ੍ਰਧਾਨ ਮੰਤਰੀ ਨੂੰ ਲੱਭਣਾ ਨਹੀਂ ਸਗੋਂ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਨੂੰ ਹਟਾਉਣਾ ਹੈ।
ਜ਼ਿਕਰਯੋਗ ਹੈ ਕਿ ਤ੍ਰਿਣਮੂਲ ਦੀ ਜਨ ਸਭਾ ਦਾ ਮਕਸਦ ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਬੇਦਖਲ ਕਰਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਟਾਉਣਾ ਅਤੇ ਵਿਰੋਧੀ ਨੂੰ ਇਕਜੁਟ ਕਰਨਾ ਹੈ। ਇਸ ਵਿਸ਼ਾਲ ਰੈਲੀ ‘ਚ ਖੱਬੇ ਪੱਖੀ ਦਲਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਇਸ ਰੈਲੀ ‘ਚ ਯਸ਼ਵੰਤ ਸਿਨਹਾ, ਸ਼ੌਰੀ, ਸ਼ਤਰੂਘਨ ਸਿਨਹਾ, ਹਾਰਦਿਕ ਪਟੇਲ, ਜਿਗਨੇਸ਼ ਮੇਵਾਨੀ ਆਦਿ ਨੇਤਾ ਸ਼ਾਮਲ ਹੋਏ। ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਅਨੁਸਾਰ ਇਸ ਰੈਲੀ ‘ਚ 40 ਲੱਖ ਲੋਕਾਂ ਨੂੰ ਜੁਟਾਉਣ ਦਾ ਟੀਚਾ ਰੱਖਿਆ ਗਿਆ ਹੈ।

Check Also

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ …